

ਜੋਗਾ 31/8/24 (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸੂਬੇ ਵਿੱਚ ਚਰਚਿਤ ਤੇ ਕਾਮਰੇਡ ਜੰਗੀਰ ਸਿੰਘ ਜੋਗਾ ਦੇ ਪਿੰਡ ਜੋਗਾ ਸੀ ਪੀ ਆਈ ਲੰਮੇ ਸਮੇਂ ਆਪਣੇ ਚੰਗੇ ਕਾਰਜਾਂ ਤੇ ਪਾਰਟੀ ਨੀਤੀਆਂ ਨੂੰ ਲਾਗੂ ਕਰਨ ਵਿਚ ਦਿਰੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਬੇਸ਼ੱਕ ਚੰਗਾ ਕੰਮ ਤੇ ਪਾਰਟੀ ਪ੍ਰਤੀ ਕੁਝ ਲੋਕਾਂ ਵੱਲੋਂ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਪਾਰਟੀ ਨੂੰ ਤੋੜਨ ਦੇ ਯਤਨ ਜਾਰੀ ਹਨ। ਪ੍ਰੰਤੂ ਪਾਰਟੀ ਨੀਤੀ ਦੇ ਲੀਡਰਸ਼ਿਪ ਤੇ ਦੂਸਰੀ ਵਾਰ ਨਗਰ ਪੰਚਾਇਤ ਪੂਰੀ ਤਰ੍ਹਾਂ ਸਹਿਮਤ ਹੋ ਕੇ ਸੇਵਾ ਕਰਨ ਮਾਣ ਬਖਸ਼ਿਆ ਹੈ।
ਕੁਲਦੀਪ ਸਿੰਘ ਪੁੱਤਰ ਭੋਲਾ ਸਿੰਘ ਜੋਗਾ ਨੇ ਪਾਰਟੀ ਨੀਤੀਆਂ ਤੇ ਸਿਧਾਂਤਾਂ ਨੂੰ ਅਪਣਾਉਂਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿ ਪੂਰੇ ਪਰਿਵਾਰ ਸਮੇਤ ਸੀ ਪੀ ਆਈ ਵਿੱਚ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਜ਼ਿਲ੍ਹਾ ਲੀਡਰਸ਼ਿਪ ਕ੍ਰਿਸ਼ਨ ਸਿੰਘ ਚੋਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਤੇ ਸੀ ਪੀ ਆਈ ਦੇ ਸੀਨੀਅਰ ਆਗੂ ਤੇ ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਕੁਲਦੀਪ ਸਿੰਘ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਅਤੇ ਪਾਰਟੀ ਵੱਲੋਂ ਹਰ ਤਰ੍ਹਾਂ ਮਾਨ ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ। ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਖੱਬੇ ਪੱਖੀ ਵਿਚਾਰਾਂ ਧਾਰਾ ਨੂੰ ਮਜ਼ਬੂਤ ਕਰਨ ਦੀ ਲੋੜ ਦੱਸਿਆ ਕਿਉਂਕਿ ਇਸ ਦੌਰ ਫਾਸ਼ੀਵਾਦੀ ਉਭਾਰ ਨੂੰ ਰੋਕਣ ਤੇ ਭਾਈਚਾਰਕ ਸਾਂਝ ਮਜ਼ਬੂਤ ਕੀਤਾ ਜਾ ਸਕੇ।
