*ਕੀ ਪੰਜਾਬ ‘ਚ ਝੱਖੜ ਕਾਰਨ ਬਿਜਲੀ ਬੋਰਡ ਨੂੰ 9 ਕਰੋੜ ਦਾ ਨੁਕਸਾਨ…! ਜਾਣੋ ਅਸਲ ਸੱਚ*

0
59

ਚੰਡੀਗੜ੍ਹ  02 ,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਬੀਤੇ ਐਤਵਾਰ ਤੇ ਸੋਮਵਾਰ ਨੂੰ ਪੰਜਾਬ ਵਿੱਚ ਆਈ ਤੇਜ਼ ਹਨੇਰੀ ਤੇ ਝੱਖੜ ਨੇ ਕਾਫੀ ਨੁਕਸਾਨ ਕੀਤਾ। ਕਈ ਥਾਂ ਹਨੇਰੀ ਨੇ ਰੁੱਖ ਤੇ ਬਿਜਲੀ ਦੇ ਖੰਭੇ ਪੁੱਟ ਸੁੱਟੇ ਤੇ ਕਈ ਇਲਾਕਿਆਂ ‘ਚ ਬੱਤੀ ਵੀ ਗੁੱਲ ਰਹੀ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕਾਫੀ ਨੁਕਸਾਨ ਹੋਇਆ।

ਇਸ ਤੂਫਾਨ ਨੇ ਪੰਜਾਬ ਰਾਜ ਬਿਜਲੀ ਬੋਰਡ (PSPCL) ਨੂੰ ਵੀ ਝੋਨੇ ਦੀ ਬਿਜਾਈ ਤੋਂ ਪਹਿਲਾਂ ਭਾਰੀ ਨੁਕਸਾਨ ਪਹੁੰਚਾਇਆ ਹੈ। ਹਾਸਲ ਜਾਣਕਾਰੀ ਮੁਤਾਬਕ PSPCL ਨੂੰ ਇਸ ਹਨੇਰੀ ਤੂਫਾਨ ਕਾਰਨ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। PSPCL ਦੇ ਕਾਫੀ ਉਪਕਰਣ ਨੁਕਸਾਨੇ ਗਏ ਹਨ। ਕਈ ਫੀਡਰਾਂ ਦੇ ਪ੍ਰਭਾਵਿਤ ਹੋਣ ਕਾਰਨ ਬਿਜਲੀ ਦੀ ਵਿਕਰੀ ‘ਤੇ ਵੀ ਅਸਰ ਪਿਆ।

ਐਤਵਾਰ ਨੂੰ ਝੱਖੜ ਨੇ ਮਾਝਾ ਖੇਤਰ ਦੇ ਮੁਹਾਲੀ, ਖਰੜ, ਡੇਰਾ ਬੱਸੀ, ਬੱਸੀ ਪਠਾਨਾਂ, ਸਰਹਿੰਦ, ਅਮਲੋਹ, ਰੋਪੜ, ਚਮਕੌਰ ਸਾਹਿਬ ਤੇ ਰਾਜਪੁਰਾ ਵਿਚ ਤਬਾਹੀ ਮਚਾ ਦਿੱਤੀ। ਜ਼ਿਆਦਾ ਨੁਕਸਾਨ ਰੁੱਖ ਡਿੱਗਣ ਕਾਰਨ ਹੋਇਆ ਜਿਸ ਨਾਲ ਬਿਜਲੀ ਦੀ ਤਾਰਾਂ ਵੀ ਨੁਕਸਾਨੀਆਂ ਗਈਆਂ।


ਇਸ ਤਬਾਹੀ ਵਿੱਚ 11 ਕਿਲੋ ਵਾਟ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।ਕੁੱਲ 1,145 ਟ੍ਰਾਂਸਫਾਰਮਰ, 6,323 ਖੰਭੇ ਤੇ 65 ਕਿਲੋਮੀਟਰ ਤਾਰਾਂ ਨੁਕਸਾਨੀਆਂ ਗਈਆਂ, ਇਸ ਤੋਂ ਇਲਾਵਾ 1,359 ਹੋਰ ਬਿਜਲੀ ਸਪਲਾਈ ਉਪਕਰਣ ਪ੍ਰਭਾਵਿਤ ਹੋਏ।

LEAVE A REPLY

Please enter your comment!
Please enter your name here