ਬਰੇਟਾ12 ਨਵੰਬਰ (ਸਾਰਾ ਯਹਾ /ਰੀਤਵਾਲ) ਸਥਾਨਕ ਸ਼ਹਿਰ ਅਤੇ ਨਾਲ ਦੇ ਪਿੰਡਾਂ ਦੇ ਖੇਡਾਂ ਨਾਲ ਜੁੜੇ
ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਬਰੇਟਾ ‘ਚ ਖੇਡ ਸਟੇਡੀਅਮ ਦੀ ਉਡੀਕ ਕਰ ਹਨ
ਅਤੇ ਇਸ ਘਾਟ ਕਾਰਨ ਇਲਾਕੇ ਦੇ ਨੌਜਵਾਨ ਤੇ ਹੋਰ ਖੇਡ ਪ੍ਰੇਮੀ ਵੀ ਨਿਰਾਸ਼ ਹੋ
ਰਹੇ ਹਨ। ਕਬੱਡੀ ਕੌਚ ਜਗਤਾਰ ਸਿੰਘ ਤਾਰੀ ਨੇ ਦੱਸਿਆ ਕਿ ਕਸਬੇ ਵਿੱਚ ਖੇਡ ਜਗਤ ਵਿਚ
ਮੱਲਾਂ ਮਾਰਨ ਵਾਲੇ ਨੌਜਵਾਨਾਂ ਦੀ ਘਾਟ ਨਹੀਂ, ਪਰ ਸਮੇਂ ਦੀਆਂ ਸਰਕਾਰਾਂ
ਵੱਲੋਂ ਬਰੇਟਾ ਵਿੱਚ ਨੌਜਵਾਨਾਂ ਵੱਲੋਂ ਸੈਕੜੇਂ ਵਾਰ ਮੰਗ ਕਰਨ ਤੇ ਵੀ ਇੱਕ
ਖੇਡ ਸਟੇਡੀਅਮ ਨਹੀਂ ਉਸਾਰਿਆ ਗਿਆ । ਉਨ੍ਹਾਂ ਕਿਹਾ ਕਿ ਬਰੇਟਾ ‘ਚ ਖਿਡਾਰੀਆਂ
ਦੀ ਸਹੂਲਤ ਲਈ ਕੋਈ ਖੇਡ ਸਟੇਡੀਅਮ ਨਾ ਹੋਣ ਕਾਰਨ ਇਲਾਕੇ ਦੇ ਨੌਜਵਾਨ ਖੇਡਾਂ ਵਿਚ
ਪੱਛੜ ਕੇ ਰਹਿ ਗਏ ਹਨ ਅਤੇ ਨੌਜਵਾਨਾਂ ਵੱਲੋਂ ਆਪਣੇ ਪੱਧਰ ਫ਼#੩੯;ਤੇ ਖੇਡ ਟਰੈਕ
ਬਣਾਏ ਪਸੀਨਾ ਵਹਾਅ ਕੇ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ । ਕੌਚ ਨੇ ਕਿਹਾ ਕਿ ਇਸ
ਇਲਾਕੇ ਵਿਚ ਕਬੱਡੀ ਦੇ ਨਾਮੀ ਖਿਡਾਰੀ ਬਣੇ ਪਰ ਖੇਡ ਸਹੂਲਤਾਂ ਤੇ ਸਟੇਡੀਅਮ ਦੀ ਘਾਟ
ਕਾਰਨ ਖੇਡ ਪ੍ਰੇਮੀ ਨਿਰਾਸ਼ ਹੋ ਕੇ ਬਹੁਤੇ ਆਪਣੇ ਘਰਾਂ ‘ਚ ਬਹਿ ਗਏ ਅਤੇ ਹੌਲੀ-
ਹੌਲੀ ਖੇਡਾਂ ਨਾਲੋਂ ਟੁੱਟਣ ਲੱਗੇ । ਕਬੱਡੀ ਖਿਡਾਰੀ ਬੱਬੂ ਸਿੰਘ, ਬਿੱਲਾ ਸਿੰਘ ਅਤੇ
ਅੰਮੂ ਸਿੰਘ ਨੇ ਦੱਸਿਆ ਕਿ ਬਰੇਟਾ ਵਿਚ ਖੇਡ ਸਟੇਡੀਅਮ ਨਾ ਹੋਣ ਕਾਰਨ ਕਬੱਡੀ
ਟੂਰਨਾਮੈਂਟ ਸਕੂਲਾਂ ਦੇ ਛੋਟੇ ਖੇਡ ਮੈਂਦਾਨਾਂ ਵਿਚ ਕਰਵਾਕੇ ਡੰਗ ਸਾਰਿਆ ਜਾ
ਰਿਹਾ ਹੈ। ਅਜਿਹੇ ਮੈਦਾਨਾਂ ਵਿਚ ਖਿਡਾਰੀਆਂ ਨੂੰ ਸੱਟਾਂ ਲੱਗਣ ਦਾ ਡਰ ਬਣਿਆ
ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਆਸੀ ਲੋਕ ਕਿਸੇ ਖੇਡ ਮੇਲੇ ਫ਼#੩੯;ਤੇ ਹਾਜ਼ਰੀ
ਭਰਦੇ ਹਨ ਤਾਂ ਉਨ੍ਹਾਂ ਮੇਲਿਆਂ ਵਿਚ ਕੀਤੇ ਸਟੇਡੀਅਮ ਬਣਾਉਣ ਦੇ ਬਿਆਨ ਵੀ
ਸਿਮਟ ਕੇ ਰਹਿ ਜਾਂਦੇ ਹਨ। ਇਲਾਕੇ ਦੇ ਲੋਕਾਂ , ਖਿਡਾਰੀਆਂ ਅਤੇ ਕਬੱਡੀ ਕੌਚ ਨੇ
ਸਰਕਾਰ ਤੋਂ ਖੇਡ ਸਟੇਡੀਅਮ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਸ਼ਹਿਰ ਨੂੰ
ਇਲਾਕੇ ਦੇ ਲਗਪਗ ੩੦-੩੫ ਪਿੰਡ ਲਗਦੇ ਹਨ । ਜਿੱਥੇ ਪੂਰੇ ਇਲਾਕੇ ਦੇ ਖਿਡਾਰੀ ਸਵੇਰੇ
ਸ਼ਾਮ ਅਭਿਆਸ ਕਰਨ ਲਈ ਆਸਾਨੀ ਨਾਲ ਆ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ
ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ
ਸਰਕਾਰ ਨੂੰ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਸਹੂਲਤਾਂ
ਦੇਣੀਆਂ ਚਾਹੀਦੀਆਂ ਹਨ ਅਤੇ ਹਰ ਸਰਕਲ ਵਿਚ ਇਕ ਵਧੀਆ ਖੇਡ ਸਟੇਡੀਅਮ
ਬਣਾਉਣਾ ਚਾਹੀਦਾ ਹੈ । ਆਵਾਜ਼ ਬੁਲੰਦ ਲੋਕਾਂ ਦਾ ਕਹਿਣਾ ਹੈ ਕਿ ਇਸ ਮੰਗ
ਲਈ ਸਰਕਾਰ ਦੇ ਪਿੱਠੂਆਂ ਤੋਂ ਇਲਾਵਾ ਬੀਬੀ ਬਾਦਲ ਨੂੰ ਵੀ ਅਨੇਕਾਂ ਵਾਰ
ਗੁਹਾਰ ਲਗਾ ਚੁੱਕੇ ਹਾਂ ਪਰ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਝੂਠੇ ਦਿਲਾਸੇ ਅੱਜ ਤੱਕ
ਸੱਚੇ ਸਾਬਿਤ ਨਹੀਂ ਹੋ ਸਕੇ ।