ਕਿਸੇ ਵੀ ਸੰਸਥਾਂ ਵਿੱਚ ਸਫ਼ਲ ਮੰਚ ਪ੍ਰਦਰਸ਼ਨ ਲਈ ਅਸਲ ਹੀਰੋ ਹੁੰਦੀ ਹੈ ਬੈਕ ਸਟੇਜ ਟੀਮ —ਪ੍ਰਵੀਨ ਗੋਇਲ
ਕਲਾਕਾਰਾਂ ਨੂੰ ਸਹੀ ਮੇਕਅੱਪ, ਡਰੈਸਾਂ, ਸੰਗੀਤ ਅਤੇ ਸੀਨਰੀ ਮੁਹੱਈਆ ਕਰਵਾਉਣ ਵਿੱਚ ਕਰਦੇ ਹਨ ਅਹਿਮ ਰੋਲ ਅਦਾ

ਮਾਨਸਾ, 15 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਕੋਈ ਵੀ ਕਲਾਕਾਰ ਜਦੋਂ ਮੰਚ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ ਤਾਂ ਉਸਨੂੰ ਜੋ ਤਾਰੀਫ਼ਾਂ ਅਤੇ ਤਾੜੀਆਂ ਦੀ ਸ਼ਲਾਘਾ ਮਿਲ ਰਹੀ ਹੁੰਦੀ ਹੈ, ਉਸਦੇ ਬਰਾਬਰ ਦੇ ਹੱਕਦਾਰ ਬੈਕ ਸਟੇਜ ਕਲਾਕਾਰ ਵੀ ਹੁੰਦੇ ਹਨ, ਜੋ ਦਰਸ਼ਕਾਂ ਦੇ ਸਾਹਮਣੇ ਆ ਕੇ ਨਹੀਂ ਪਰ ਕਲਾਕਾਰ ਵੱਲੋਂ ਜੋ ਸੀਨ ਨਿਭਾਏ ਜਾਂਦੇ ਹਨ, ਉਨ੍ਹਾਂ ਦੀ ਤਿਆਰੀ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਹੁੰਦੇ ਹਨ। ਇਹ ਟੀਮ ਕਲਾਕਾਰਾਂ ਦਾ ਮੇਕਅੱਪ, ਡਰੈਸਾਂ ਅਤੇ ਮੰਚ ਦੀਆਂ ਸੀਨਰੀਆਂ ਮੁਹੱਈਆ ਕਰਵਾ ਕੇ ਕਲਾਕਾਰ ਦੇ ਪ੍ਰਦਰਸ਼ਨ ਨੂੰ ਆਕਰਸ਼ਕ ਰੂਪ ਪ੍ਰਦਾਨ ਕਰਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਸ਼੍ਰੀ ਰਾਮ ਲੀਲਾ ਜੀ ਦੇ ਸਮਾਪਨ ਉਪਰੰਤ ਇਨ੍ਹਾਂ ਬੈਕ ਸਟੇਜ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੀਨਰੀ ਇੰਚਾਰਜ ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਰਾਜੇਸ਼ ਪੂੜਾ, ਪੰਡਾਲ ਇੰਚਾਰਜ ਮਾਸਟਰ ਕ੍ਰਿਸ਼ਨ ਕੁਮਾਰ ਅਤੇ ਦੀਪਕ ਦੀਪੂ ਦੀ ਅਗਵਾਈ ਹੇਠ ਕਲੱਬ ਦੀ ਟੀਮ ਵੱਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਸਟੇਜ ਦੀ ਸੁਚੱਜੀ ਵਿਵਸਥਾ, ਸੀਨ ਅਨੁਸਾਰ ਉਸਦੀ ਬਣਾਵਟ ਤੇ ਸੀਨਰੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜਿਸ ਨਾਲ ਸੀਨ ਦਰਸ਼ਾਉਣ ਮੌਕੇ ਉਸਦੀ ਖ਼ੁਬਸੂਰਤੀ ਨੂੰ ਹੋਰ ਵੀ ਚਾਰ ਚੰਦ ਲੱਗ ਜਾਂਦੇ ਹਨ।ਇਸ ਕੰਮ ਵਿੱਚ ਮੋਹਿਤ, ਸੰਦੀਸ਼, ਇੰਦਰਜੀਤ ਗਰਗ, ਚੇਤਨ, ਮੇਸ਼ੀ, ਬੀਬਾ ਬਜਾਜ ਅਤੇ ਪਵਨ ਉਨ੍ਹਾਂ ਦੀ ਪੂਰੀ ਸਹਾਇਤਾ ਕਰਦੇ ਹਨ ਅਤੇ ਪੂਰੀ ਲਗਨ ਨਾਲ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ।

ਇਸੇ ਤਰ੍ਹਾਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕਰਦੇ ਵੱਖ—ਵੱਖ ਕਲਾਕਾਰਾਂ ਨੂੰ ਉਨ੍ਹਾਂ ਦੇ ਕਿਰਦਾਰ ਅਨੁਸਾਰ ਜਿਵੇਂ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਲਕਸ਼ਮਣ ਜੀ, ਹਨੂੰਮਾਨ ਜੀ, ਰਿਸ਼ੀ—ਮੁਨੀ, ਰਾਕਸ਼ਸ਼ ਅਤੇ ਹੋਰ ਵੀ ਕਈ ਪਾਤਰਾਂ ਨੂੰ ਡਰੈਸਾਂ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਵਿੱਚ ਰਾਜੂ ਬਾਵਾ, ਜੀਵਨ ਜੁਗਨੀ ਅਤੇ ਸਮਰ ਸ਼ਰਮਾ (ਤਿੰਨੋਂ ਸਟੋਰ ਕੀਪਰ) ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਹੈ। ਕਿਉਂਕਿ ਇੱਕ ਵਧੀਆਂ ਡਰੈਸ ਪਹਿਣ ਕੇ ਹੀ ਪਾਤਰ ਆਪਣੇ ਕਿਰਦਾਰ ਦੇ ਅਨੁਰੂਪ ਲੱਗਦਾ ਹੈ ਅਤੇ ਮੰਚ ਪ੍ਰਦਰਸ਼ਨ ਦੌਰਾਨ ਵਧੀਆ ਡਰੈਸ ਆਕਰਸ਼ਣ ਦਾ ਮੁੱਖ ਕੇਂਦਰ ਬਣਦੀ ਹੈ।ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਉਪਰੰਤ ਇਨ੍ਹਾਂ ਡਰੈਸਾਂ ਨੂੰ ਵਧੀਆ ਢੰਗ ਨਾਲ ਤੈਅ ਲਗਾ ਕੇ ਸੰਭਾਲਣ ਵਿੱਚ ਵੀ ਇਨ੍ਹਾਂ ਤਿੰਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ।
ਮੰਚ ਪ੍ਰਦਰਸ਼ਨ ਕਰਦੇ ਸਮੇਂ ਸਹੀ ਮੇਕਅੱਪ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਤੋਂ ਬਗੈਰ ਕਿਸੇ ਵੀ ਕਿਸਮ ਦਾ ਮੰਚ ਪ੍ਰਦਰਸ਼ਨ ਨੀਰਸ ਜਾਪਦਾ ਹੈ। ਸ਼੍ਰੀ ਰਾਮ ਲੀਲਾ ਜੀ ਦੇ ਪਾਤਰਾਂ ਨੂੰ ਸੁੰਦਰ ਬਣਾ ਕੇ ਦਰਸ਼ਕਾਂ ਦੇ ਸਨਮੁੱਖ ਕਰਨ ਦਾ ਸਿਹਰਾ ਕਲੱਬ ਦੇ ਤਿੰਨ ਮੇਕਅੱਪਮੈਨ ਅਸ਼ੋਕ ਕੁਮਾਰ ਟੀਟਾ, ਮਨਜੀਤ ਬੱਬੀ ਅਤੇ ਕੇਵਲ ਅਜਨਬੀ ਦੇ ਸਿਰ ਬੱਝਦਾ ਹੈ, ਜੋ ਬਹੁਤ ਹੀ ਬਾਰੀਕੀ ਨਾਲ ਪਾਤਰਾਂ ਨੂੰ ਤਿਆਰ ਕਰਦੇ ਹਨ ਅਤੇ ਪੂਰੀ ਸੁੰਦਰਤਾ ਨਾਲ ਉਨ੍ਹਾਂ ਨੂੰ ਮੰਚ ਪ੍ਰਦਰਸ਼ਨ ਕਰਨ ਦੇ ਕਾਬਿਲ ਬਣਾਉਂਦੇ ਹਨ।
ਮੰਚ ਉਪਰ ਪ੍ਰਦਰਸ਼਼ਨ ਕਰਨ ਸਮੇਂ ਕਈ ਗੀਤ ਵੀ ਪਾਤਰਾਂ ਵੱਲੋਂ ਗਾਏ ਜਾਂਦੇ ਹਨ ਅਤੇ ਡਾਇਲਾਗਜ਼ ਦੇ ਨਾਲ—ਨਾਲ ਉਨ੍ਹਾਂ ਦੀ ਖੁਬਸੂਰਤੀ ਵਿੱਚ ਹੋਰ ਵਾਧਾ ਕਰਨ ਲਈ ਪਲੇਬੈਕ ਮਿਊਜਿ਼ਕ ਦਿੱਤਾ ਜਾਂਦਾ ਹੈ, ਤਾਂ ਜੋ ਸਰੋਤਿਆਂ ਅੱਗੇ ਗੀਤ ਅਤੇ ਡਾਇਲਾਗ ਸੁੰਦਰ ਢੰਗ ਨਾਲ ਪੇਸ਼ ਕੀਤੇ ਜਾ ਸਕਣ।ਇਸ ਕੰਮ ਲਈ ਹਾਰਮੋਨੀਅਮ ਅਤੇ ਕੀ—ਬੋਰਡ ਮਾਹਿਰ ਮੋਹਨ ਸੋਨੀ ਜੀ ਦੀ ਅਗਵਾਈ ਵਿੱਚ ਢੋਲਕ ਵਾਦਕ ਅਮਨ ਸਿੱਧੂ, ਘੜਾ ਵਾਦਕ ਦਰਸ਼ਨ ਕੁਮਾਰ ਤੋਂ ਇਲਾਵਾ ਗੋਰਵ ਬਜਾਜ ਅਤੇ ਯੋਗੇਸ਼ ਆਪਣੀ ਅਹਿਮ ਭੁਮਿਕਾ ਨਿਭਾਉਂਦੇ ਹਨ ਅਤੇ ਸੀਨ ਦੇ ਭਾਵ ਦੇ ਅਨੁਸਾਰ ਖੁਸ਼ੀ, ਗਮਗੀਨ ਜਾਂ ਲੜਾਈ ਦੇ ਸੀਨਾਂ ਅਨੁਸਾਰ ਸੰਗੀਤ ਪੇਸ਼ ਕਰਕੇ ਸੀਨ ਦੀ ਖੁਬਸੂਰਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ।
ਪਾਤਰਾਂ ਨੂੰ ਤਿਆਰ ਕਰਨ ਲਈ ਪ੍ਰਵੀਨ ਟੋਨੀ ਸ਼ਰਮਾ, ਰਮੇਸ਼ ਵਰਮਾ, ਰਿੰਕੂ ਬਾਂਸਲ, ਗੋਰਾ ਸ਼ਰਮਾ ਅਤੇ ਰਾਜੀਵ ਕੁਮਾਰ ਮਾਨਾਵਾਲਾ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ।
