
ਮਾਨਸਾ 8 ਮਾਰਚ (ਸਾਰਾ ਯਹਾ/ਬੀਰਬਲ ਧਾਲੀਵਾਲ ) ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਨਮਾਨ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਜੱਥੇਬੰਦੀ ਵੱਲੋਂ 12 ਮਾਰਚ ਨੂੰ ਗੁਰੁਦਵਾਰਾ ਸਾਹਿਬ ਭੀਖੀ ਵਿਖੇ ਦੁਪਹਿਰ ਦੋ ਵਜੇ ਕੀਤਾ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਗਮਦੂਰ ਸਿੰਘ ਗੁੜਥੜੀ ਅਤੇ ਮਨਜੀਤ ਸਿੰਘ ਢੈਪਈ ਨੇ ਕਿਹਾ ਜਦੋਂ ਤੋਂ ਕਿਸਾਨ ਸਘੰਰਸ਼ ਉਸ ਸਮੇਂ ਤੋਂ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕਿਸਾਨੀ ਸਘੰਰਸ਼ ਦੀਆਂ ਮੁਹਰਲੀਆਂ ਕਤਾਰਾਂ ਵਿੱਚ ਰਹਿ ਕੇ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲ਼ੇ ਕਾਨੂੰਨਾਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੋਈ ਹੈ ਭਾਈ ਅਤਲਾ ਨੇ ਕਿਹਾ ਛੱਬੀ ਜਨਵਰੀ ਨੂੰ ਜੋਂ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਉਸ ਵਿੱਚ ਮੁੱਖ ਰੋਲ ਕਾਹਨਸਿੰਘਵਾਲਾ ਅਤੇ ਉਹਨਾਂ ਦੀ ਟੀਮ ਨੇ ਕੀਤਾ ਇਸ ਸਬੰਧ ਵਿੱਚ ਬਾਰਾਂ ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਕਾਹਨਸਿੰਘਵਾਲਾ ਨੂੰ ਬਾਬਾ ਬਘੇਲ ਸਿੰਘ ਜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਇਸੇ ਕੜੀ ਨੂੰ ਮੁੱਖ ਰੱਖਦਿਆਂ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਜੱਥੇਬੰਦੀ ਵੱਲੋਂ 12 ਮਾਰਚ ਨੂੰ ਦੁਪਹਿਰ ਦੋ ਵਜੇ ਸਨਮਾਨਿਤ ਕੀਤਾ ਜਾ ਰਿਹਾ ਹੈ ਭਾਈ ਅਤਲਾ ਨੇ ਸਮੂਚੀ ਜੱਥੇਬੰਦੀ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਉਨ੍ਹਾਂ ਨਾਲ ਗਮਦੂਰ ਸਿੰਘ ਗੁੜਥੜੀ ਲਵਪ੍ਰੀਤ ਸਿੰਘ ਅਕਲੀਆਂ ਚਮਕੌਰ ਸਿੰਘ ਅਲੀਸ਼ੇਰ ਦਰਸ਼ਨ ਸਿੰਘ ਗੁੜਥੜੀ ਜਸਵੀਰ ਸਿੰਘ ਖੀਵਾ ਸੁਖਰਾਜ ਸਿੰਘ ਅਤਲਾ ਗੁਰਪ੍ਰੀਤ ਸਿੰਘ ਤਾਮਕੋਟ ਗੁਰਤੇਜ ਸਿੰਘ ਰੱਲਾ ਮਹਿੰਦਰ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ
