
ਰਾਕੇਸ਼ ਟਿਕੈਤ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ‘ਚ ਵੱਡੀ ਪੰਚਾਇਤ ਹੈ। ਉਹ ਉੱਥੋਂ ਦੇ ਕਿਸਾਨਾਂ ਨਾਲ ਮਿਲਣਗੇ ਤੇ ਕਿਸਾਨ ਅੰਦੋਲਨ ਤੇ ਐਮਐਸਪੀ ਦੇ ਬਾਰੇ ‘ਚ ਗੱਲਬਾਤ ਕਰਨਗੇ। ਟਿਕੈਤ ਨੇ ਕਿਹਾ ਕਿ ਭਲਕੇ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣਗੇ ਤੇ ਭਲਕੇ ਬਾਰਡਰਾਂ ‘ਤੇ ਪੂਰਾ ਸੰਚਾਲਨ ਔਰਤਾਂ ਕਰਨਗੀਆਂ।
