*ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਾਲਾ ਦਿਨ ਮਨਾਇਆ..!ਖੇਤੀ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ ਜਾਰੀ ਰਹੇਗਾ- ਕਿਸਾਨ ਆਗੂ*

0
14

ਸਰਦੂਲਗੜ੍ਹ 26 ਮਈ  (ਸਾਰਾ ਯਹਾਂ/ਬਪਸ): ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕਸਬਾ ਸਰਦੂਲਗੜ੍ਹ, ਝੁਨੀਰ , ਫੱਤਾ ਮਾਲੋਕਾ, ਆਹਲੂਪੁਰ ਆਦਿ ਵਿੱਚ ਕਾਲੇ ਝੰਡੇ ਲੈਕੇ ਸ਼ਹਿਰ ਵਿਚੋ ਮਾਰਚ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਕੇ ਕਾਲਾ ਦਿਵਸ ਮਨਾਇਆ। ਇਸ ਮੌਕੇ ਕਾਮਰੇਡ ਲਾਲ ਚੰਦ, ਕਾਮਰੇਡ ਸੱਤਪਾਲ ਚੋਪੜਾ, ਕਾਮਰੇਡ ਆਤਮਾ ਰਾਮ, ਗੁਰਦੇਵ ਸਿੰਘ , ਬੰਸੀ ਲਾਲ, ਗੁਰਦੇਵ ਸਿੰਘ, ਕਿਸਾਨ ਯੂਨੀਅਨ ਸਿੱਧੂਪੁਰ ਦੇ ਹਰਜੀਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਚਾਨਣ ਜਟਾਣਾ, ਸਟੂਡੈਂਟ ਫੈਡਰੇਸ਼ਨ ਦੇ ਗੁਰਮੁਖ ਸਿੰਘ, ਬਿੱਕਰਜੀਤ ਸਿੰਘ ਸਾਧੂਵਾਲਾ ਆਦਿ ਨੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਸੁਰੂ ਹੋਇਆ ਅੱਜ 26 ਮਈ ਨੂੰ ਪੁੂਰੇ 6 ਮਹੀਨੇ ਹੋ ਚੁੱਕੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਕਿਸਾਨ ਸੰਯੁਕਤ ਮੋਰਚਾ ਕਾਲੇ ਕਾਨੂੰਨ ਰੱਦ ਕਰਵਾਕੇ ਰਹੇਗਾ ਬੇਸ਼ੱਕ ਕਿੰਨੀ ਵੀ ਲੰਮੀ ਲੜਾਈ ਲੜਨੀ ਪਵੇ, ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਅੰਦੋਲਨ ਪੁੂਰੇ ਭਾਰਤ ਵਿੱਚ ਫੇੈਲ ਚੁੱਕਿਆ ਹੈ ਇਸ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਕੇਂਦਰ ਦੀ ਸਰਕਾਰ ਨੂੰ ਅੱਜ ਪੁੂਰੇ ਸੱਤ ਸਾਲ ਬੀਤ ਚੁੱਕੇ ਹਨ ਜੋ ਪੁੂਰੀ ਤਰ੍ਹਾਂ ਅਸਫਲ ਰਹੀ ਹੈ ਪੁੂਰਾ ਦੇਸ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਸਿਹਤ ਸਹੁੂਲਤਾ ਦਾ ਬੁਰਾ ਹਾਲ ਹੈ ਬਿਨਾਂ ਇਲਾਜ ਤੋਂ ਹਰ ਰੋਜ਼ ਹਜ਼ਾਰਾਂ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਮਨ ਕੀ ਬਾਤ ਰਾਹੀ ਮੱਗਰਮੱਛ ਦੇ ਹੰਝੂ ਵਹਾ ਰਿਹਾ ਹੈ। ਉਨਾਂ ਕਿਸਾਨ ਮਜ਼ਦੂਰ , ਦੁਕਾਨਦਾਰ, ਵਪਾਰੀ ਆਦਿ ਨੂੰ ਵੱਧ ਤੋਂ ਵੱਧ ਦਿੱਲੀ ਸੰਯੁਕਤ ਕਿਸਾਨ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਜੱਥੇਬੰਦੀਆ ਦੇ ਆਗੂ ਤੇ ਵਰਕਰ ਅਤੇ ਕਿਸਾਨ ਹਾਜਰ ਸਨ।

NO COMMENTS