*ਕਿਸਾਨ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਵੱਲੋਂ ਪੱਤਰਕਾਰ ਤੇ ਦਰਜ ਝੂਠੇ ਮਾਮਲੇ ਦੀ ਨਿਖੇਧੀ*

0
39

ਸਰਦੂਲਗੜ੍ਹ 25 ਅਪ੍ਰੈਲ (ਸਾਰਾ ਯਹਾਂ/ਬਪਸ): ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਉਜਾਗਰ ਕਰਨ ਵਾਲੇ ਅਤੇ ਲੋਕ ਪੱਖੀ ਅਵਾਜ ਉਠਾਉਣ ਵਾਲੇ ਪੱਤਰਕਾਰ ਖਿਲਾਫ ਝੂਠਾ ਮਾਮਲਾ ਦਰਜ ਕਰਨਾ ਝੁਨੀਰ ਪੁਲਸ ਦੀ ਵੱਡੀ ਗਲਤੀ ਹੈ। ਇੰਨ੍ਹਾਂ ਗੱਲਾ ਦਾ ਪ੍ਰਗਟਾਵਾ ਵੱਖ-ਵੱਖ ਜੱਥੇਬੰਦੀਆ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਜਿਵੇਂ ਗੁਰਮੀਤ ਸਿੰਘ ਨੰਦਗੜ, ਕਾਮਰੇਡ ਕੁਲਵਿੰਦਰ ਸਿੰਘ ਉੱਡਤ, ਕਿਸਾਨ ਆਗੂ ਮਲੂਕ ਸਿੰਘ ਹੀਰਕੇ, ਬਲਵੀਰ ਸਿੰਘ ਝੰਡੂਕੇ, ਮਨਜੀਤ ਸਿੰਘ ਉਲਕ, ਮਲਕੀਤ ਸਿੰਘ ਕੋਟਧਰਮੂ, ਅਮਰੀਕ ਸਿੰਘ, ਹਰਦੇਵ ਸਿੰਘ ਕੋਟ ਧਰਮੂ, ਬਾਬੂ ਸਿੰਘ ਧਿੰਗੜ, ਅਮਰੀਕ ਸਿੰਘ ਕੋਟ ਧਰਮੂ, ਕਸ਼ਮੀਰ ਸਿੰਘ ਭੰਮੇ, ਨਿਰਮਲ ਸਿੰਘ ਝੰਡੂਕੇ, ਦਰਸ਼ਨ ਸਿੰਘ ਦਾਨੇਵਾਲਾ, ਤੋਤਾ ਸਿੰਘ ਹੀਰਕੇ, ਗੁਰਪ੍ਰੀਤ ਸਿੰਘ ਭੰਮਾਂ, ਗੁਰਪ੍ਰੀਤ ਸਿੰਘ ਬਣਾਂਵਾਲੀ, ਨੇਮ ਚੰਦ ਚੌਧਰੀ, ਸੁਖਵਿੰਦਰ ਸਿੰਘ ਭੋਲਾ ਮਾਨ, ਹਰਦੇਵ ਸਿੰਘ ਕੋਰਵਾਲਾ, ਹਰਦੇਵ ਸਿੰਘ ਉੱਲਕ, ਗੁਰਸੇਵਕ ਸਿੰਘ ਖਹਿਰਾ ਝੁਨੀਰ, ਅੇੈਡਵੋਕੇਟ ਗੁਰਸੇਵਕ ਸਿੰਘ ਸਰਪੰਚ ਫੱਤਾ ਮਾਲੋਕਾ, ਬਾਸਪਾ ਆਗੂ ਨਗਿੰਦਰ ਸਿੰਘ, ਲੱਖਾ ਕੁਸਲਾ, ਕਾਮਰੇਡ ਲਾਲ ਚੰਦ ਸਰਦੂਲਗੜ੍ਹ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਝੁਨੀਰ ਪੁਲਸ ਨੇ ਪੱਤਰਕਾਰ ਗੁਰਮੇਲ ਭੰਮਾਂ ਤੇ ਰਾਜਸੀ ਸਹਿ ਤੇ ਚਲਦਿਆਂ ਝੂਠਾ ਮਾਮਲਾ ਦਰਜ ਕਰਕੇ ਮੀਡੀਆ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਸ਼ਹਿ ਉੱਪਰ ਝੂਠੇ ਮਾਮਲੇ ਦਰਜ ਕਰਕੇ ਪੁਲੀਸ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਵਿਅਕਤੀ ਤੇ ਦਰਜ ਕੀਤੇ ਗਏ ਕੇਸ ਦੀ ਬਰੀਕੀ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਝੂਠਾ ਪਰਚਾ ਦਰਜ ਕਰਨ ਵਾਲੇ ਪੁਲਿਸ ਕਰਮੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਝੂਠਾ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਮੂਹ ਰਾਜਨੀਤਕ, ਸੰਘਰਸ਼ਸ਼ੀਲ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਰਲ ਕੇ ਪੁਲੀਸ ਦੇ ਖ਼ਿਲਾਫ਼ ਸਾਂਝਾ ਸੰਘਰਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here