
ਬੁਢਲਾਡਾ 02 ਜਨਵਰੀ (ਸਾਰਾ ਯਹਾ /ਅਮਨ ਮਹਿਤਾ) : ਖੇਤੀ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ ਦੋਰਾਨ ਟਰਾਲੀ ਤੋਂ ਡਿੱਗ ਕੇ ਪਿੰਡ ਦੋਦੜਾਂ ਦੇ ਖੇਤ ਮਜਦੂਰ ਦਰਸਨ ਸਿੰਘ ਦੀ ਰੀੜ ਦੀ ਹੱਡੀ ਟੁੱਟਣ ਤੋਂ ਬਾਅਦ ਇਲਾਜ ਦੋਰਾਨ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜੇ ਦੀ ਮੰਗ ਨੂੰ ਲੈ ਕੇ ਨੋ ਦਿਨਾਂ ਤੋਂ ਉਸਦੀ ਲਾਸ ਮੁਰਦਾ ਘਰ ਵਿੱਚ ਰੱਖੀ ਹੋਈ ਸੀ ਅੱਜ ਪ੍ਰਸਾਸਨ ਨਾਲ ਸਮਝੋਤੇ ਤੋਂ ਬਾਅਦ ਦਰਸਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਜਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਝੱਬਰ, ਸਾਧੂ ਸਿੰਘ ਅਲੀਸੇਰ, ਜਗਸੀਰ ਸਿੰਘ ਦੋਦੜਾ, ਜਗਦੇਵ ਸਿੰਘ ਭੇਣੀਬਾਗਾ, ਜੋਗਾ ਸਿੰਘ ਜਟਾਣਾ ਆਦਿ ਹਾਜਰ ਸਨ।
