ਬੁਢਲਾਡਾ 25 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਅੱਜ ਮੈਡੀਕਲ ਪ੍ਰੈਕਟੀਸਨਰਜ ਐਸੋਸ਼ੀਏਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ ਤੋਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲਾ ਪ੍ਰਧਾਨ ਰਘਬੀਰ ਸ਼ਰਮਾ, ਤਾਰਾ ਚੰਦ ਭਾਵਾ ਜਿਲਾ ਚੇਅਰਮੈਨ, ਬਲਾਕ ਪ੍ਰਧਾਨ ਜਸਵੀਰ ਸਿੰਘ ਸ਼ਾਮਿਲ ਹੋਏ। ਸੂੱਬਾ ਪ੍ਰਧਾਨ ਨੇ ਕਿਹਾ ਕੇ ਕੇਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 31 ਜਥੇਬੰਦੀਆਂ ਦੁਆਰਾ ਦਿੱਲੀ ਜਾਣਗੀਆਂ। ਜਿੱਥੇ ਵੀ ਕਿਸਾਨ ਜਥੇਬੰਦੀਆਂ ਵੱਲੌਂ ਜਿੱਥੇ ਵੀ ਧਰਨਾ ਲਾਇਆ ਜਾਵੇਗਾ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਮੁਫਤ ਮੁਢਲੀਆਂ ਸਿਹਤ ਸੇਵਾਵਾਂ ਜਾਰੀ ਰੱਖੇਗੀ। ਓਹਨਾ ਹਰਿਆਣਾ ਸਰਕਾਰ ਵਲੋਂ ਕੀਤੀਆਂ ਕਿਸਾਨ ਆਗੂ ਦੀਆਂ ਗ੍ਰਿਫਤਾਰੀਆ ਅਤੇ ਹਰਿਆਣਾ ਸਰਕਾਰ ਵਲੋਂ ਦਿੱਲੀ ਜਾਣ ਦੇ ਰਾਸਤੇ ਸੀਲ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਓਹਨਾ ਕਿਹਾ ਕਿ ਕਿਸਾਨ ਸ਼ਾਂਤੀ ਪੂਰਵਕ ਸੰਘਰਸ਼ ਕੇਦਰ ਸਰਕਾਰ ਖਿਲਾਫ ਕਰਨ ਜਾ ਰਹੇ ਹਨ ਇਸ ਲਈ ਹਰਿਆਣਾ ਸਰਕਾਰ ਵਲੋਂ ਰਾਸਤੇ ਸੀਲ ਨਹੀਂ ਕਰਨੇ ਚਾਹੀਦੇ। ਆਗੂਆਂ ਨੇ ਪੰਜਾਬ ਦੇ ਸਮੂਹ ਮੈਡੀਕਲ ਪ੍ਰਕਟਿਸਨਰਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਕਿਸਾਨ ਅੰਦੋਲਨ ਵਿਚ ਹਰ ਤਰਾਂ ਦਾ ਸਹਿਯੋਗ ਕਰਨ ਤਾਂ ਜੋ ਸਘਰਸ਼ ਨੂੰ ਜਿੱਤ ਤੱਕ ਲਿਜਾਇਆ ਜਾ ਸਕੇ। ਇਸ ਮੀਟਿੰਗ ਵਿਚ ਗੋਰਾ ਸਿੰਘ ,ਗੁਰਜੀਤ ਸਿੰਘ,ਨੈਬ ਸਿੰਘ,ਪਵਨ ਕੁਮਾਰ,ਮਨਜੀਤ ਸਿੰਘ,ਲੱਖਾਂ ਹਸਨਪੁਰ, ਪਾਲਦਾਸ,ਹਰਦੀਪ ਸਿੰਘ,ਗੁਰਲਾਲ ਸਿੰਘ ,ਪ੍ਰਗਟ ਸਿੰਘ, ਅਮ੍ਰਿਤਪਾਲ ਅੰਬੀ ਆਦਿ ਹਾਜਰ ਸਨ।Attachments area