ਆਗਨਵਾੜੀ ਵਰਕਰਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ, ਮੰਗਾਂ ਪੂਰੀਆਂ ਕਰੋ ਨਹੀਂ ਤਾਂ ਕਰਾਗੇ ਤਿੱਖਾ ਸੰਘਰਸ਼

0
23

ਬੁਢਲਾਡਾ 24,ਫਰਵਰੀ (ਸਾਰਾ ਯਹਾ /ਅਮਨ ਮਹਿਤਾ) ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਮ ਹਲਕੇ ਦੇ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਨੂੰ ਯਾਦ ਪੱਤਰ ਦਿੱਤਾ ਗਿਆ। ਜਥੇਬੰਦੀ ਦੀਆਂ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਉੱਪਰ ਅਮਲ ਨਾ ਕੀਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਆਰੰਭ ਕਰੇਗੀ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੀਨੀਅਰ ਆਗੂ ਜਸਵਿੰਦਰ ਕੌਰ ਦਾਤੇਵਾਸ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਆਈ ਡੀ ਸੀ ਐਸ ਸਕੀਮ ਦਾ ਅਨਿੱਖੜਵਾਂ ਅੰਗ ਹੋਣ ਕਰਕੇ 0 ਤੋਂ 6 ਸਾਲਾਂ ਦੇ ਬੱਚਿਆਂ ਦੇ ਸੰਪੂਰਨ ਵਿਕਾਸ ਦੀ ਜਿੰਮੇਵਾਰੀ ਆਂਗਣਵਾੜੀ ਕੇਂਦਰਾਂ ਦੀ ਹੈ। ਜਿਸ ਵਿੱਚ ਇਨਾਂ ਬੱਚਿਆਂ ਨਾਲ ਸਬੰਧਿਤ 6 ਸੇਵਾਵਾਂ ਜਿਵੇਂ ਪੌਸ਼ਟਿਕ ਆਹਾਰ, ਸਿਸ ਜਾਂਚ, ਟੀਕਾਕਰਨ, ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਸਿਹਤ ਅਤੇ ਖ਼ੁਰਾਕ ਸਬੰਧੀ ਸਿੱਖਿਆ ਅਤੇ ਰੈਫਰਲ ਸਰਵਿਸ ਸ਼ਾਮਿਲ ਹਨ। ਆਂਗਣਵਾੜੀ ਆਗੂ ਨੇ ਕਿਹਾ ਕਿ ਭਾਵੇਂ ਆਈ ਸੀ ਡੀ ਐਸ ਸਕੀਮ ਸਦਕਾ ਕੁਪੋਸ਼ਣ ਤੇ ਸਫਲਤਾ ਪਾ ਲਈ ਗਈ ਹੈ ਪਰੰਤੂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਕੀਮ ਹੀ ਕੁਪੋਸ਼ਤ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਨੇ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਕੇ ਇਸ ਕੇਂਦਰੀ ਸਕੀਮ ਨੂੰ ਤਹਿਸ਼^ਨਹਿਸ਼ ਕਰਨ ਦੇ ਰਾਹ ਤੁਰ ਪਈ ਹੈ, ਜੋ ਕਿ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਤਿੱਖੇ ਸੰਘਰਸ਼ ਤੋਂ ਬਾਅਦ 26 ਨਵੰਬਰ 2017 ਨੂੰ ਪ੍ਰੀ ਪ੍ਰਾਇਮਰੀ ਨੂੰ ਸਾਂਝੇ ਤੌਰ ਤੇ ਚਲਾਉਣ ਦਾ ਫੈਸਲਾ ਕੀਤਾ ਸੀ ਜਿਸਨੂੰ ਲੱਗਭਗ ਚਾਰ ਸਾਲ ਬੀਤਣ ਦੇ ਲਾਗੂ ਨਹੀਂ ਕੀਤਾ। ਇਸ ਦੇ ਉਲਟ ਪੰਜਾਬ ਸਰਕਾਰ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੇ ਨਾਲ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਜਿਨ੍ਹਾਂ ਵਿੱਚ 60 ਪ੍ਰਤੀਸ਼ਤ ਅੰਗਹੀਣ, ਵਿਧਵਾ ਅਤੇ ਆਸ਼ਰਿਤ ਹਨ ਦੇ ਬੇਰੁਜ਼ਗਾਰ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਆਂਗਣਵਾੜੀ ਆਗੂ ਨੇ ਇਹ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1 ਅਕਤੂਬਰ 2018 ਨੂੰ ਕੇਂਦਰ ਸਰਕਾਰ ਦੁਆਰਾ ਵਧਾਏ ਹੋਏ ਆਂਗਣਵਾੜੀ ਵਰਕਰਾਂ ਦੇ 600 ਰੁਪਏ, ਮਿੰਨੀ ਵਰਕਰਾਂ ਦੇ 500 ਰੁਪਏ ਅਤੇ ਹੈਲਪਰਾਂ ਦੇ 300 ਰੁਪਏ ਤੁਰੰਤ ਲਾਗੂ ਕੀਤੇ ਜਾਣ। ਇਸ ਮੌਕੇ ਪੰਜਾਬ ਸਰਕਾਰ ਨੂੰ ਭੇਜੇ ਯਾਦ ਪੱਤਰ ਵਿੱਚ ਇਹ ਵੀ ਮੰਗ ਕੀਤੀ ਕਿ ਤਿੰਨ ਤੋਂ ਛੇ ਸਾਲਾਂ ਦੇ ਬੱਚਿਆਂ ਦਾ ਆਂਗਣਵਾੜੀ ਕੇਂਦਰਾਂ ਵਿੱਚ ਦਾਖਲਾ ਯਕੀਨੀ ਬਣਾਇਆ ਜਾਵੇ , ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਪਿਛਲੇ ਦੋ ਸਾਲਾਂ ਤੋਂ ਬਕਾਇਆ ਪਏ ਆਂਗਣਵਾੜੀ ਕੇਂਦਰਾਂ ਦੇ ਕਿਰਾਏ ਤੁਰੰਤ ਜਾਰੀ ਕੀਤੇ ਜਾਣ, ਆਂਗਣਵਾੜੀ ਸੈਂਟਰਾਂ ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ੋਤੇ ਤੁਰੰਤ ਭਰਤੀ ਕੀਤੀ ਜਾਵੇ। ਇਸ ਮੌਕੇ ਵਫ਼ਦ ਵਿੱਚ ਬਲਾਕ ਬੁਢਲਾਡਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ , ਮੋਨਾ ਵਾਲੀਆ , ਮਨਜੀਤ ਕੌਰ ਬੀਰੋਕੇ , ਅਨੀਤਾ ਰਾਣੀ ਅਤੇ ਵੰਦਨਾ ਰਾਣੀ ਦਾਤੇਵਾਸ ਸ਼ਾਮਲ ਸਨ।

LEAVE A REPLY

Please enter your comment!
Please enter your name here