
02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਹਰਿਆਣਾ ਦੇ ਜੀਂਦ ‘ਚ ਕਿਸਾਨ ਮਹਿਲਾਵਾਂ ਨੂੰ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਵਿਖੇ ਟਰੈਕਟਰ ਪਰੇਡ ਕਰਨ ਲਈ ਟਰੈਕਟਰ-ਟਰਾਲੀਆਂ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਜੀਂਦ ਤੋਂ ਪੰਜਾਬ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ‘ਤੇ ਇਨ੍ਹਾਂ ਔਰਤਾਂ ਨੂੰ ਇਨ੍ਹਾਂ ਤਸਵੀਰਾਂ ‘ਚ ਟੋਲ ਪਲਾਜ਼ਾ ਨੇੜੇ ਸਿਖਲਾਈ ਦਿੰਦੇ ਵੇਖਿਆ ਜਾ ਸਕਦਾ ਹੈ। ਔਰਤਾਂ ਨੂੰ ਇਹ ਵੀ ਸਿਖਾਇਆ ਜਾ ਰਿਹਾ ਹੈ ਕਿ ਤੰਗ ਸੜਕਾਂ ਤੋਂ ਕਿਵੇਂ ਨਿਕਲਣਾ ਹੈ।
ਔਰਤਾਂ ਨੇ ਸਾਫ ਕਿਹਾ ਹੈ ਕਿ 26 ਜਨਵਰੀ ਨੂੰ ਉਹ ਖੁਦ ਟਰੈਕਟਰ-ਟਰਾਲੀਆਂ ਚਲਾ ਕੇ ਦਿੱਲੀ ਪਹੁੰਚਣਗੀਆਂ ਤੇ ਰਾਜਪਥ ‘ਤੇ ਪਰੇਡ ਕਰਨਗੀਆਂ।
ਔਰਤਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਧਿਆਨ ਹਨ। ਅਤੇ ਹੁਣ ਉਹ ਬਿਲਕੁਲ ਪਿੱਛੇ ਨਹੀਂ ਹਟਣਗੇ।
ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ‘ਤੇ ਚਾਰੇ ਪਾਸੇ ਟਰੈਕਟਰ ਹੀ ਟਰੈਕਟਰ ਦਿਖਾਈ ਦੇਣਗੇ। ਫੌਜ ਨੂੰ ਪਰੇਡ ਦੀ ਜਗ੍ਹਾ ਨਹੀਂ ਮਿਲੇਗੀ, ਉਥੇ ਚਾਰੇ ਪਾਸੇ ਟਰੈਕਟਰਾਂ ਦੀ ਪਰੇਡ ਹੋਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਜੋ ਦੂਜੇ ਦੇਸ਼ਾਂ ਤੋਂ ਆਉਣਗੇ, ਉਨ੍ਹਾਂ ਨੂੰ ਦੱਸਾਂਗੇ ਕਿ ਦੇਸ਼ ਦੀ ਇਹ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ।




