ਕਿਸਾਨਾਂ ਨੇ ਕੀਤਾ ਦੇਸ਼ ਭਰ ‘ਚ ਟੋਲ ਫ੍ਰੀ, ਜਾਣੋ ਇਸ ਨਾਲ ਸਰਕਾਰ ਤੇ ਕੀ ਪਾਏਗਾ ਅਸਰ? ਹੋਏਗਾ ਇੰਨੇ ਕਰੋੜ ਦਾ ਨੁਕਸਾਨ

0
47

ਚੰਡੀਗੜ੍ਹ 12,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਡਟੇ ਹੋਏ ਹਨ। ਕਿਸਾਨਾਂ ਦੇ ਦਿੱਲੀ ਅੰਦੋਲਨ ਨੂੰ ਅੱਜ 17ਵਾਂ ਦਿਨ ਹੈ। ਕਿਸਾਨਾਂ ਨੇ 8 ਤਰੀਖ ਤੇ ਭਾਰਤ ਬੰਦ ਤੋਂ ਬਾਅਦ ਅੱਜ ਯਾਨੀ ਸ਼ਨੀਵਾਰ ਨੂੰ ਸਾਰੇ ਦੇਸ਼ ਦੇ ਟੋਲ ਪਲਾਜ਼ਾ ਬੰਦ ਕਰ ਦਾ ਐਲਾਨ ਕੀਤਾ ਹੈ। ਬਹੁਤ ਜਗ੍ਹਾਂ ਕਿਸਾਨਾਂ ਨੇ ਇਹ ਟੋਲ ਸਵੇਰ ਤੋਂ ਹੀ ਬੰਦ ਕਰਵਾ ਦਿੱਤਾ ਸੀ।ਇਨ੍ਹਾਂ ਟੋਲ ਪਲਾਜ਼ਿਆਂ ਤੋਂ ਹੁਣ ਵਾਹਨ ਬਿਨ੍ਹਾਂ ਕਿਸੇ ਟੋਲ ਦੇ ਫ੍ਰੀ ਲੰਘ ਰਹੇ ਹਨ।

ਟੋਲ ਪਲਾਜ਼ਾ ਫ੍ਰੀ ਕਰਕੇ ਸਰਕਾਰ ਨੂੰ ਕੀ ਨੁਕਸਾਨ ਹੋਏਗਾ? ਇਸ ਨੂੰ ਸਿਰਫ ਇਸ ਉਦਾਹਰਣ ਤੋਂ ਸਮਝੋ ਲਵੋ ਕਿ ਜਦੋਂ ਸਤੰਬਰ ਵਿੱਚ ਤਿੰਨੋਂ ਕਾਨੂੰਨ ਲਾਗੂ ਕੀਤੇ ਗਏ ਸੀ, ਤਾਂ ਕਿਸਾਨਾਂ ਨੇ ਪੰਜਾਬ-ਹਰਿਆਣਾ ਸਰਹੱਦ ‘ਤੇ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ ਨਾਲ 50 ਦਿਨਾਂ ਵਿੱਚ ਟੋਲ ਪਲਾਜ਼ਾ ਤੋਂ ਆਉਣ ਵਾਲੇ ਰੈਵਿਨਿਊ ਵਿੱਚੋਂ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।ਇਸੇ ਤਰ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI)ਨੇ ਅਨੁਮਾਨ ਲਗਾਇਆ ਗਿਆ ਸੀ ਕਿ ਲੌਕਡਾਊਨ ਦੌਰਾਨ 25 ਮਾਰਚ ਤੋਂ 20 ਅਪ੍ਰੈਲ ਤੱਕ ਟੋਲ ਮੁਕਤ ਹੋਣ ‘ਤੇ ਉਸ ਨੂੰ 1,822 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਸੀ।

ਕਿਸਾਨਾਂ ਨੇ ਕੀਤਾ ਦੇਸ਼ ਭਰ 'ਚ ਟੋਲ ਫ੍ਰੀ, ਜਾਣੋ ਇਸ ਨਾਲ ਸਰਕਾਰ ਤੇ ਕੀ ਪਾਏਗਾ ਅਸਰ? ਹੋਏਗਾ ਇੰਨੇ ਕਰੋੜ ਦਾ ਨੁਕਸਾਨ

NHAI ਨੂੰ ਹਰ ਸਾਲ ਕਿੰਨਾ ਰੈਵੀਨਿਊ ਮਿਲਦਾ?
ਸਾਡੇ ਦੇਸ਼ ਵਿਚ, ਕਾਰ ਖਰੀਦਣ ਤੋਂ ਲੈ ਕੇ ਇਸ ਨੂੰ ਚਲਾਉਣ ਤਕ ਹਰ ਚੀਜ਼ ਲਈ ਟੈਕਸ ਅਦਾ ਕਰਨਾ ਪੈਂਦਾ ਹੈ। ਜੇ ਤੁਸੀਂ ਇਸ ਵਿੱਚ ਪੈਟਰੋਲ ਅਤੇ ਡੀਜ਼ਲ ਭਰਦੇ ਹੋ, ਤਾਂ ਤੁਹਾਨੂੰ ਉਸ ਤੇ ਵੀ ਟੈਕਸ ਭਰਨਾ ਪੈਂਦਾ ਹੈ।ਇੱਕ ਵਿਅਕਤੀ ਨੂੰ ਖਾਸ ਤੌਰ ‘ਤੇ ਕਾਰ ਰੱਖਣ’ ਤੇ ਤਿੰਨ ਤਰ੍ਹਾਂ ਦੇ ਟੈਕਸ ਤੋਂ ਗੁਜ਼ਰਨਾ ਪੈਂਦਾ ਹੈ। ਪਹਿਲਾ- ਰੋਡ ਸੈਸ, ਦੂਜਾ- ਰੋਡ ਟੈਕਸ ਅਤੇ ਤੀਜਾ- ਟੋਲ ਟੈਕਸ।ਰੋਡ ਟੈਕਸ ਕਾਰ ਖਰੀਦਣ ਵੇਲੇ ਦੇਣਾ ਪੈਂਦਾ ਹੈ। ਰੋਡ ਸੈਸ ਹਰ ਵਾਰ ਦਿੱਤਾ ਜਾਂਦਾ ਹੈ ਜਦੋਂ ਪੈਟਰੋਲ ਜਾਂ ਡੀਜ਼ਲ ਭਰਨ ਲਈ ਜਾਂਦੇ ਹਾਂ ਅਤੇ ਹਾਈਵੇ ਤੋਂ ਲੰਘਦਿਆਂ ਟੋਲ ਟੈਕਸ ਦੇਣਾ ਪੈਂਦਾ ਹੈ।

ਕਿਸਾਨਾਂ ਨੇ ਕੀਤਾ ਦੇਸ਼ ਭਰ 'ਚ ਟੋਲ ਫ੍ਰੀ, ਜਾਣੋ ਇਸ ਨਾਲ ਸਰਕਾਰ ਤੇ ਕੀ ਪਾਏਗਾ ਅਸਰ? ਹੋਏਗਾ ਇੰਨੇ ਕਰੋੜ ਦਾ ਨੁਕਸਾਨ

ਟੋਲ ਟੈਕਸ ਹਰ ਸੜਕ ‘ਤੇ ਨਹੀਂ ਲਗਦਾ। ਕੁਝ ਸੜਕਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮੇਂ ਅਤੇ ਤੇਲ ਦੀ ਬਚਤ ਦੋਨਾਂ ਲਈ ਚੌੜੀਆਂ ਕਰ ਕੇ ਬਣਾਇਆ ਜਾਂਦਾ ਹੈ। ਅਜਿਹੀਆਂ ਸੜਕਾਂ ‘ਤੇ ਟੋਲ ਟੈਕਸ ਲਗਾਇਆ ਜਾਂਦਾ ਹੈ। ਟੋਲ ਟੈਕਸ ਨਿਸ਼ਚਤ ਨਹੀਂ ਹੈ, ਇਹ ਹਰ ਜਗ੍ਹਾ ਵੱਖਰਾ ਹੁੰਦਾ ਹੈ। ਟੋਲ ਟੈਕਸ ਸੜਕ ਦੀ ਲੰਬਾਈ ਅਤੇ ਚੌੜਾਈ ‘ਤੇ ਨਿਰਭਰ ਕਰਦਾ ਹੈ। ਜਿੰਨੀ ਲੰਬੀ ਸੜਕ, ਓਨਾ ਹੀ ਵੱਧ ਟੋਲ ਟੈਕਸ। ਕੁਝ ਸਥਾਨਾਂ ਨੂੰ ਛੱਡ ਕੇ ਜ਼ਿਆਦਾਤਰ ਟੋਲ ਪਲਾਜ਼ਾ ਦੁਪਹੀਆ ਵਾਹਨ ਚਾਲਕਾਂ ਤੋਂ ਟੋਲ ਟੈਕਸ ਨਹੀਂ ਲੈਂਦੇ।

ਕਿਸਾਨਾਂ ਨੇ ਕੀਤਾ ਦੇਸ਼ ਭਰ 'ਚ ਟੋਲ ਫ੍ਰੀ, ਜਾਣੋ ਇਸ ਨਾਲ ਸਰਕਾਰ ਤੇ ਕੀ ਪਾਏਗਾ ਅਸਰ? ਹੋਏਗਾ ਇੰਨੇ ਕਰੋੜ ਦਾ ਨੁਕਸਾਨ

2,238 ਕਰੋੜ ਰੁਪਏ ਵਸੂਲੇ ਜਾਂਦੇ ਇੱਕ ਮਹੀਨੇ ‘ਚ
NHAI ਦੇ ਅਨੁਸਾਰ, ਮਾਰਚ 2020 ਤੱਕ ਦੇਸ਼ ਭਰ ਵਿੱਚ 566 ਟੋਲ ਪਲਾਜ਼ਾ ਸੀ। ਦੇਸ਼ ਭਰ ਦੇ ਹਾਈਵੇਅ ਦੀ ਲੰਬਾਈ 29 ਹਜ਼ਾਰ 666 ਕਿਲੋਮੀਟਰ ਸੀ। ਸੜਕਾਂ ਦੀ ਲੰਬਾਈ ਪਿਛਲੇ ਸਾਲ ਦੇ ਮੁਕਾਬਲੇ 10% ਵਧੀ ਹੈ।2019-20 ਅਰਥਾਤ ਅਪ੍ਰੈਲ 2019 ਤੋਂ ਮਾਰਚ 2020 ਤੱਕ, NHAI ਨੇ ਹਾਈਵੇਅ ‘ਤੇ ਟੋਲ ਪਲਾਜ਼ਾ ਤੋਂ 26 ਹਜ਼ਾਰ 851 ਕਰੋੜ ਰੁਪਏ ਦਾ ਟੋਲ ਟੈਕਸ ਵਸੂਲਿਆ ਹੈ। ਇਸਦਾ ਅਰਥ ਹੈ ਹਰ ਮਹੀਨੇ ਲਗਭਗ 2,238 ਕਰੋੜ ਰੁਪਏ ਅਤੇ ਹਰ ਦਿਨ 73.5 ਕਰੋੜ ਰੁਪਏ ਟੋਲ ਵਸੂਲ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here