*ਕਿਸਾਨਾਂ ਨੂੰ ਰੋਕਣ ਲਈ ਲਾਈ ਦਫਾ 144, ਤਿੰਨ ਸਤੰਬਰ ਤੱਕ ਰੋਕ*

0
49

ਅੰਮ੍ਰਿਤਸਰ 15,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਸਾਨਾਂ ਦੀਆਂ ਸਰਗਰਮੀਆਂ ਰੋਕਣ ਲਈ ਧਾਰਾ 144 ਲਾ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਰੋਸ ਰੈਲੀਆਂ, ਧਰਨੇ-ਪ੍ਰਦਰਸ਼ਨਾਂ ਤੇ ਮੀਟਿੰਗਾਂ ‘ਤੇ ਰੋਕ 3 ਸਤੰਬਰ ਤੱਕ ਰੋਕ ਰਹੇਗੀ।

ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਸਾਨਾਂ, ਰਾਜਨੀਤਕ ਪਾਰਟੀਆਂ ਤੇ ਹੋਰ ਸੰਸਥਾਵਾਂ ਨੂੰ ਵਿਰੋਧ ਪ੍ਰਦਰਸ਼ਨ ਤੋਂ ਰੋਕਣ ਲਈ ਧਾਰਾ 144 ਤਹਿਤ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਅਨੁਸਾਰ ਜ਼ਿਲੇ, ਸ਼ਹਿਰੀ ਤੇ ਦਿਹਾਤੀ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠ, ਰੋਸ ਰੈਲੀਆਂ, ਧਰਨੇ, ਮੀਟਿੰਗਾਂ, ਨਾਅਰੇਬਾਜ਼ੀ ਤੇ ਪ੍ਰਦਰਸ਼ਨਾਂ ਉੱਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਇਹ ਹੁਕਮ 3 ਸਤੰਬਰ 2021 ਤੱਕ ਲਾਗੂ ਰਹੇਗਾ।

ਡੀਸੀ ਖਹਿਰਾ ਦੇ ਆਦੇਸ਼ਾਂ ਅਨੁਸਾਰ, ਇਹ ਧਿਆਨ ਵਿੱਚ ਆਇਆ ਹੈ ਕਿ ਅੰਮ੍ਰਿਤਸਰ ਵਿੱਚ ਕੁਝ ਰਾਜਨੀਤਕ-ਕਿਸਾਨ ਤੇ ਕੁਝ ਹੋਰ ਸੰਗਠਨ ਜ਼ਿਲ੍ਹਾ ਪੱਧਰ ‘ਤੇ ਧਰਨੇ ਤੇ ਰੈਲੀਆਂ ਦੀ ਯੋਜਨਾ ਬਣਾ ਰਹੇ ਹਨ। ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਹੋਣ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦਾ ਡਰ ਹੈ। ਇਸ ਲਈ ਅਮਨ-ਕਾਨੂੰਨ ਨੂੰ ਬਣਾਈ ਰੱਖਣ ਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਯਤਨ ਕਰਨ ਦੀ ਲੋੜ ਹੈ।https://imasdk.googleapis.com/js/core/bridge3.471.1_en.html#goog_823719815

LEAVE A REPLY

Please enter your comment!
Please enter your name here