
ਮਾਨਸਾ 26 ਨਵੰਬਰ (ਸਾਰਾ ਯਹਾ /ਬਲਜੀਤ ਪਾਲ): ਕਾਂਗਰਸ ਦੇ ਗਿੱਦੜਵਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਰਾਜਾ ਵੜਿੰਗ ‘ਦਿੱਲੀ ਚਲੋ’ ਮੋਰਚੇ ਤਹਿਤ ਮਾਨਸਾ ਸਰਦੂਲਗੜ੍ਹ ਰੋਡ ਰਾਹੀਂ ਦਿੱਲੀ ਜਾ ਰਹੇ ਸੀ। ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰਾਹ ‘ਚ ਹੀ ਰੋਕ ਦਿੱਤਾ ਤੇ ਆਪਣੇ ਨਾਲ ਲੈ ਗਈ।
