
ਬੁਢਲਾਡਾ 9 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਕਿਸਾਨ ਵਿਰੋਧੀ ਆਰਡੀਨੈਸਾ ਖਿਲਾਫ 31 ਕਿਸਾਨ ਜਥੇਬੰਦੀਆ ਵੱਲੋ ਸਾਝੇ ਰੁਪ ਵਿਚ ਸਥਾਨਕ ਸ਼ਹਿਰ ਦੇ ਰੇਲਵੇ ਲਾਇਨਾਂ ਉਪਰ ਲਗਾਏ ਗਏ ਅੱਜ 9ਵੇ ਦਿਨ ਦੇ ਧਰਨੇ ਦੋਰਾਨ ਕਿਸਾਨ ਯੂਨੀਅਨ ਦੇ ਦੋ ਨੇਤਾ ਬਾਬੁ ਸਿੰਘ ਬਰ੍ਹੇ ਅਤੇ ਮਿੱਠੂ ਸਿੰਘ ਦੀ ਮਾਤਾ ਤੇਜ਼ ਕੋਰ (80) ਸਾਲਾ ਨੇ ਧਰਨੇ ਦੋਰਾਨ ਦਮ ਤੋੜ ਦਿਤਾ ਜਿਸ ਦੀ ਲਾਸ਼ ਫੋਰੀ ਤੋਰ ਤੇ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਦੀ ਗਈ ਜਿਥੇ ਡਾਕਟਰਾ ਵੱਲੋ ਉਸ ਨੂੰ ਮ੍ਰਿਤਕ ਕੋਸ਼ਿਤ ਕਰਦਿਆ ਪੁਲਿਸ ਨੂੰ ਸੁਚਿਤ ਕਰ ਦਿਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖੇਤੀ ਆਰਡੀਨੈਂਸ ਵਿਰੁੱਧ ਪੱਕਾ ਮੋਰਚਾ ਲਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਸਾਹਮਣੇ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ੋਤੋਂ ਇਕ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਉਸ ਦੌਰਾਨ ਕਿਸਾਨ ਨੂੰ ਪਹਿਲਾਂ ਪਿੰਡ ਬਾਦਲ ਦੇ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ।
