ਕਿਸਾਨਾਂ ਦੇ ਦਿੱਲੀ ਜਾਣ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ, ਸੜਕੀ ਆਵਾਜਾਈ ਬਾਰੇ ਕੀਤਾ ਐਲਾਨ

0
122

24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) 26 ਨਵੰਬਰ ਨੂੰ ਪੰਜਾਬ ਤੋਂ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਵੱਲ ਕੂਚ ਕਰ ਰਿਹਾ ਹੈ। ਜਿਸ ਲਈ ਹੁਣ ਯਾਤਰੀਆਂ ਦੀ ਸਹੂਲਤ ਲਈ ਹਰਿਆਣਾ ਸਰਕਾਰ ਨੇ ਇਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕਿ 25 ਨਵੰਬਰ ਅਤੇ 26 ਨਵੰਬਰ 2020 ਨੂੰ ਹਰਿਆਣਾ ਤੋਂ ਪੰਜਾਬ ਜਾਣ ਵਾਲੀਆਂ ਸੜਕਾਂ ਅਤੇ 26 ਨਵੰਬਰ ਅਤੇ 27 ਨਵੰਬਰ 2020 ਨੂੰ ਹਰਿਆਣਾ ਤੋਂ ਦਿੱਲੀ ਜਾਣ ਵਾਲੀਆਂ ਸੜਕਾਂ ‘ਤੇ ਟ੍ਰੈਫਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਚਕੂਲਾ, ਅੰਬਾਲਾ, ਕੈਥਲ, ਜੀਂਦ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਦੀਆਂ ਸੜਕਾਂ ਰਾਹੀਂ 25, 26 ਅਤੇ 27 ਨਵੰਬਰ 2020 ਨੂੰ ਪੰਜਾਬ ਤੋਂ ਹਰਿਆਣਾ ‘ਚ ਦਾਖਲ ਹੋਣ ਵਾਲੇ ਬਾਰਡਰ ਪੁਆਇੰਟਾਂ ‘ਤੇ ਆਵਾਜਾਈ ਨੂੰ ਮੋੜਿਆ ਜਾਂ ਰੋਕਿਆ ਜਾ ਸਕਦਾ ਹੈ।

ਇਸੇ ਤਰ੍ਹਾਂ, ਚਾਰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ, ਜਿਵੇਂ ਕਿ ਅੰਬਾਲਾ ਤੋਂ ਦਿੱਲੀ, ਹਿਸਾਰ ਤੋਂ ਦਿੱਲੀ, ਰੇਵਾੜੀ ਤੋਂ ਦਿੱਲੀ ਅਤੇ ਪਲਵਲ ਤੋਂ ਦਿੱਲੀ ਵੱਲ ਵੀ ਸ਼ੰਭੂ ਸਰਹੱਦ ਅੰਬਾਲਾ ਜ਼ਿਲ੍ਹੇ, ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੱਢਾਲ ਚੌਕ, ਕਰਨਾਲ ਜ਼ਿਲ੍ਹੇ ਦੇ ਘਰੌਂਦਾ ਅਨਾਜ ਮੰਡੀ, ਝੱਜਰ ਜ਼ਿਲ੍ਹੇ ਦੇ ਬਹਾਦੁਰਗੜ ਵਿੱਚ ਟਿਕਰੀ ਬਾਰਡਰ ਅਤੇ ਸੋਨੀਪਤ ਜ਼ਿਲ੍ਹੇ ਵਿੱਚ ਰਾਏ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਤੋਂ ਆਵਾਜਾਈ ਨੂੰ ਮੋੜਿਆ ਜਾਂ ਰੋਕਿਆ ਜਾ ਸਕਦਾ ਹੈ।

ਪ੍ਰਦਰਸ਼ਨਕਾਰੀਆਂ ਦਾ ਮੁੱਖ ਕੇਂਦਰ ਚਾਰ ਵੱਡੇ ਰਾਸ਼ਟਰੀ ਰਾਜ ਮਾਰਗਾਂ ਅੰਬਾਲਾ ਤੋਂ ਦਿੱਲੀ, ਹਿਸਾਰ ਤੋਂ ਦਿੱਲੀ, ਰੇਵਾੜੀ ਤੋਂ ਦਿੱਲੀ ਅਤੇ ਪਲਵਲ ਤੋਂ ਦਿੱਲੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ, ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੱਢਾਲ ਚੌਕ, ਕਰਨਾਲ ਜ਼ਿਲ੍ਹੇ ਦੇ ਘਰੌਂਦਾ ਅਨਾਜ ਮੰਡੀ, ਝੱਜਰ ਜ਼ਿਲ੍ਹੇ ਦੇ ਬਹਾਦੁਰਗੜ ਵਿੱਚ ਟਿਕਰੀ ਬਾਰਡਰ ਅਤੇ ਸੋਨੀਪਤ ਜ਼ਿਲੇ ਵਿੱਚ ਰਾਏ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਵਿਖੇ ਇਕੱਤਰ ਹੋਣ ਲਈ ਇੱਕ ਵਿਸ਼ੇਸ਼ ਕਾਲ ਕੀਤੀ ਗਈ।

LEAVE A REPLY

Please enter your comment!
Please enter your name here