ਕਿਸਾਨਾਂ ਦੀ ਹਮਾਇਤ ‘ਚ 3468 ਪੈਟਰੋਲ ਪੰਪਾਂ ਦਾ ਵੱਡਾ ਐਲਾਨ

0
53

ਪਾਨੀਪਤ 6,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸਾਰੇ ਦੇਸ਼ ਵਿਚ ਕਿਸਾਨੀ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ। ਇਸ ਦੌਰਾਨ ਐਤਵਾਰ ਨੂੰ ਪਾਨੀਪਤ ਵਿੱਚ ਪੈਟਰੋਲ ਡੀਜ਼ਲ ਐਸੋਸੀਏਸ਼ਨ ਦੀ ਰਾਜ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ 8 ਤਰੀਖ ਨੂੰ ਰਾਜ ਦੇ ਸਾਰੇ 3468 ਪੈਟਰੋਲ ਪੰਪ ਕਿਸਾਨਾਂ ਦੇ ਸਮਰਥਨ ਵਿੱਚ ਬੰਦ ਰਹਿਣਗੇ। ਸੂਬਾ ਪ੍ਰਧਾਨ ਨੇ ਕਿਹਾ ਕਿ ਡੀਲਰ ਐਸੋਸੀਏਸ਼ਨ ਵੀ ਕਿਸਾਨਾਂ ਦੀ ਲੜਾਈ ਵਿੱਚ ਉਸ ਦਾ ਸਾਥ ਦੇ ਰਹੀ ਹੈ।

Why Is The Center Raising The Issue Of Farmers? Bhagwant Mann Supports  Bharat Bandh On 8 December | ਕੇਂਦਰ ਕਿਉਂ ਖਿੱਚ ਰਹੀ ਕਿਸਾਨੀ ਮਸਲਾ? ਭਗਵੰਤ ਮਾਨ ਨੇ  ਦੱਸਿਆ ਕਿਵੇਂ ਉਲਟੀ ਪਵੇਗੀ ਚਾਲ

ਇਸ ਮੌਕੇ ਪੈਟਰੋਲ ਡੀਜ਼ਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੰਜੀਵ ਚੌਧਰੀ ਨੇ ਕਿਹਾ ਕਿ ਜਿੱਥੇ ਖੇਤੀ ਕਾਨੂੰਨਾਂ ਕਾਰਨ ਕਿਸਾਨੀ ਦਾ ਨੁਕਸਾਨ ਹੋ ਰਿਹਾ ਹੈ, ਉਥੇ ਇਸ ਦੇ ਨਾਲ ਵਪਾਰੀ ਵਰਗ ਵੀ ਇਸ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨਾਂ ਦੇ ਬੇਟੇ ਹਨ ਤੇ ਕਿਸਾਨਾਂ ਦਾ ਸਮਰਥਨ ਕਰਦੇ ਹਨ।

LEAVE A REPLY

Please enter your comment!
Please enter your name here