ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਭੜਕੀ ਕੰਗਨਾ ਰਣੌਤ, ਕਿਹਾ- ਅਨਪੜ੍ਹ, ਗਵਾਰ….ਸ਼ਰਮ ਕਰੋ…

0
132

ਨਵੀਂ ਦਿੱਲੀ 26, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਚਲਾਏ ਅਤੇ ਕਈ ਥਾਵਾਂ ‘ਤੇ ਉਹ ਲਾਠੀਚਾਰਜ ਕਰਦੇ ਵੀ ਦਿਖਾਈ ਦਿੱਤੇ।

ਬਾਲੀਵੁੱਡ ਅਦਾਕਾਰਾਂ ਨੇ ਕਿਸਾਨਾਂ ‘ਤੇ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਵਿਰੋਧ ਜਤਾਇਆ। ਉਧਰ ਹਾਲ ਹੀ ਵਿੱਚ ਕੰਗਨਾ ਰਣੌਤ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਕੰਗਨਾ ਰਣੌਤ ਦਾ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ ‘ਤੇ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ।

ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ, “ਝੁੰਡ ਬਣ ਕੇ ਰਹਿ ਗਏ ਹਨ, ਅਨਪੜ੍ਹ, ਗਵਾਰ ਮੁਹੱਲਿਆਂ ‘ਚ ਕਿਸੇ ਦੇ ਘਰ ‘ਚ ਵਿਆਹ ਹੋਵੇ ਜਾਂ ਚੰਗਾ ਤਿਉਹਾਰ ਆਵੇ ਤਾਂ ਸੜਨ ਵਾਲੇ ਤਾਏ/ਚਾਚਾ/ਚਾਚੀ ਕਪੜੇ ਧੋਣ ਜਾਂ ਬੱਚਿਆਂ ਨੂੰ ਵੇਹੜੇ ‘ਚ ਸ਼ੋਚ ਕਰਵਾਉਣਾ ਜਾਂ ਮੰਜੇ ਡਾਹ ਕੇ ਵੇਹੜੇ ‘ਚ ਸ਼ਰਾਬ ਪੀ ਕੇ ਨੰਗੇ ਹੋ ਕੇ ਸੋ ਜਾਣਾ। ਉਹੀ ਹਾਲ ਹੋ ਗਿਆ ਹੈ ਇਸ ਗਵਾਰ ਦੇਸ਼ ਦਾ। ਸ਼ਰਮ ਕਰਲੋ ਅੱਜ।”

LEAVE A REPLY

Please enter your comment!
Please enter your name here