ਕਿਸਾਨਾਂ ਦਾ ਹੋਇਆ ਬੁਰਾ ਹਾਲ! ਸਬਜ਼ੀਆਂ ਦੀ ਤੁੜਵਾਈ ਵੀ ਨਹੀਂ ਪੈ ਰਹੀ ਪੱਲੇ

0
51

ਲੁਧਿਆਣਾ 14,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਇਸ ਵਾਰ ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਲਗਾਤਾਰ ਡਿੱਗ ਰਹੇ ਹਨ। ਇਸ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅੰਦੋਲਨ ਕਰਕੇ ਸਬਜ਼ੀਆਂ ਦਿੱਲੀ ਨਹੀਂ ਭੇਜੀਆਂ ਜਾ ਰਹੀਆਂ। ਲੁਧਿਆਣਾ ‘ਚ ਸਬਜ਼ੀਆਂ ਬਹੁਤ ਘੱਟ ਕੀਮਤ ‘ਤੇ ਵਿਕ ਰਹੀਆਂ ਹਨ। ਜੇ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਮੰਡੀ ਵਿੱਚ ਇੱਕ ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਿਸ ਨਾਲ ਕਿਸਾਨ ਦੀ ਤੁੜਵਾਈ ਤੇ ਲਾਗਤ ਵੀ ਪਾਉਣੀ ਪੈ ਰਹੀ ਹੈ।

ਕਿਸਾਨ ਦੋਵੇਂ ਪਾਸੇ ਵੱਡੀ ਮਾਰ ਖਾ ਰਿਹਾ ਹੈ। ਇੱਕ ਪਾਸੇ ਕੇਂਦਰ ਸਰਕਾਰ ਤੋਂ ਤੇ ਦੂਸਰੇ ਪਾਸੇ ਸਬਜ਼ੀਆਂ ਦੇ ਭਾਅ ਡਿੱਗਣ ਕਾਰਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿ ਦਿੰਦੀ ਹੈ ਕਿ ਹੋਰ ਸਬਜ਼ੀਆਂ ਲਗਾਓ, ਝੋਨੇ ਤੇ ਕਣਕ ਦੇ ਚੱਕਰ ਤੋਂ ਬਾਹਰ ਨਿਕਲੋ ਪਰ ਸਰਕਾਰ ਵਲੋਂ ਕਿਸਾਨਾਂ ਦੀ ਬਾਂਹ ਨਹੀਂ ਜਾਂਦੀ। ਅਜਿਹੇ ‘ਚ ਕਿਸਾਨ ਇੰਤਜ਼ਾਰ ਕਰ ਰਿਹਾ ਹੈ ਕਿ ਮੰਡੀਆਂ ਵਿੱਚ ਕੋਈ ਖਰੀਦਦਾਰ ਉਸ ਦੀ ਗੋਭੀ ਦਾ ਭਾਅ ਚੱਕੇ ਪਰ ਅਜਿਹਾ ਨਹੀਂ ਹੋ ਰਿਹਾ।

ਜ਼ਿਆਦਾਤਰ ਸਬਜ਼ੀਆਂ ਦਿੱਲੀ ਹਰਿਆਣਾ ਜਾਂਦੀਆਂ ਹਨ ਪਰ ਕਿਸਾਨ ਅੰਦੋਲਨ ਕਰ ਕੇ ਕਿਸਾਨਾਂ ਨੂੰ ਹੀ ਨੁਕਸਾਨ ਹੋ ਰਿਹਾ। ਸਬਜ਼ੀਆਂ ਸਿਰਫ਼ ਪੰਜਾਬ ਵਿੱਚ ਰਹਿ ਕੇ ਖ਼ਰਾਬ ਹੋ ਰਹੀਆਂ ਹਨ ਤੇ ਬਾਹਰੀ ਸੂਬਿਆਂ ‘ਚ ਨਹੀਂ ਜਾ ਰਹੀਆਂ। ਇਸ ਕਾਰਨ ਕਿਸਾਨਾਂ ਨੂੰ ਸਬਜ਼ੀ ਦੀ ਲਾਗਤ ਵੀ ਨਹੀਂ ਮਿਲ ਰਹੀ।

LEAVE A REPLY

Please enter your comment!
Please enter your name here