
ਜਲੰਧਰ 03 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਿਸਾਨਾਂ ਤੇ ਨਾਜਾਇਜ਼ ਹੋਏ 307 ਦੇ ਪਰਚਿਆਂ ਨੂੰ 6 ਜਨਵਰੀ ਤੱਕ ਰੱਦ ਕੀਤੇ ਜਾਣ ਲਈ ਕਿਹਾ ਗਿਆ ਹੈ। ਕਿਸਾਨ ਯੂਨੀਅਨ ਰਾਜੇਵਾਲ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਐਸਾ ਨਾ ਹੋਇਆ ਤਾਂ 6 ਤੇ 7 ਜਨਵਰੀ ਨੂੰ ਜ਼ਿਲ੍ਹਾ ਜਲੰਧਰ ਦੀਆਂ ਤਮਾਮ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ।
ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ “ਬੀਜੇਪੀ ਦੇ ਕਈ ਲੀਡਰ ਕਿਸਾਨਾਂ ਦੇ ਸੰਘਰਸ਼ ਨੂੰ ਪਿਕਨਿਕ ਆਖ ਰਹੇ ਹਨ। ਇਸ ਤੇ ਸਰਕਾਰ ਕੁਝ ਵੀ ਨਹੀਂ ਬੋਲ ਰਹੀ ਹੈ ਤੇ ਜੇ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਤੇ ਨਾਜਾਇਜ਼ 307 ਤਹਿਤ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।”
ਉਨ੍ਹਾਂ ਕਿਹਾ “ਜੇਕਰ ਸਰਕਾਰ ਨੇ 6 ਜਨਵਰੀ ਤੱਕ ਕਿਸਾਨਾਂ ਤੇ ਹੋਏ ਨਜਾਇਜ਼ ਪਰਚਿਆਂ ਨੂੰ ਰੱਦ ਨਹੀਂ ਕੀਤਾ ਤਾਂ 7 ਜਨਵਰੀ ਨੂੰ ਜਲੰਧਰ ਦੀਆਂ ਸੜਕਾਂ ਜਾਮ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।”
