ਕਿਸਾਨਾਂ ਤੇ ਸਰਕਾਰ ਵਿਚਾਲੇ ਸੱਤਵੇਂ ਦੌਰ ਦੀ ਬੈਠਕ ਵੀ ਰਹੀ ਬੇਨਤੀਜਾ, ਅਗਲੀ ਮੀਟਿੰਗ ਲਈ ਮਿੱਥੀ ਤਾਰੀਖ

0
54

ਨਵੀਂ ਦਿੱਲੀ30 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚ ਸੱਤਵੇਂ ਦੌਰ ਦੀ ਬੈਠਕ ਖਤਮ ਹੋ ਗਈ ਹੈ ਤੇ ਇਹ ਬੇਨਤੀਜਾ ਰਹੀ ਹੈ। ਹੁਣ ਅਗਲੇ ਦੌਰ ਦੀ ਬੈਠਕ 4 ਜਨਵਰੀ ਨੂੰ ਹੋਵੇਗੀ। ਇਹ ਬੈਠਕ ਕਰੀਬ ਪੰਜ ਘੰਟੇ ਤਕ ਚੱਲੀ। ਇਹ ਸੱਤਵੇਂ ਦੌਰ ਦੀ ਬੈਠਕ ਸੀ। ਇਸ ਦੌਰਾਨ ਸਰਕਾਰ ਤੇ ਕਿਸਾਨਾਂ ਦੇ ਵਿਚ ਦੋ ਮੁੱਦਿਆਂ ‘ਤੇ ਸਹਿਮਤੀ ਬਣੀ।

ਇਸ ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਵਾਤਾਵਰਣ ਨਾਲ ਜੁੜੇ ਆਰਡੀਨੈਂਸ ‘ਚ ਕਿਸਾਨਾਂ ਨੂੰ ਹਟਾਉਣ ‘ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਨਵੇਂ ਬਿਜਲੀ ਕਾਨੂੰਨ ‘ਚ ਕਿਸਾਨਾਂ ਨੂੰ ਰਾਹਤ ਦੇਣ ‘ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਸਰਕਾਰ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਘੱਟੋ ਘੱਟ ਸਮਰਥਨ ਮੁੱਲ ‘ਤੇ ਉਨ੍ਹਾਂ ਕਿਹਾ ਕਿ ਇਹ ਜਾਰੀ ਰਹੇਗੀ। ਅਸੀਂ ਕਿਸਾਨ ਨੂੰ ਸਨਮਾਨ ਤੇ ਸੰਵੇਦਨਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ।

ਨਰੇਂਦਰ ਸਿੰਘ ਤੋਮਰ ਨੇ ਕਿਹਾ ‘ਦਿੱਲੀ ‘ਚ ਠੰਡ ਦੇ ਮੌਸਮ ਨੂੰ ਦੇਖਦਿਆਂ ਮੈਂ ਕਿਸਾਨ ਲੀਡਰਾਂ ਨੂੰ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਨੂੰ ਘਰ ਭੇਜਣ ਦੀ ਅਪੀਲ ਕੀਤੀ ਹੈ। ਅਗਲੇ ਦੌਰ ਦੀ ਵਾਰਤਾ 4 ਜਨਵਰੀ ਨੂੰ ਹੋਵਗੀ। ਅੱਜ ਦੀ ਗੱਲਬਾਤ ਬੇਹੱਦ ਸਾਕਾਰਾਤਮਕ ਮਾਹੌਲ ‘ਚ ਹੋਈ।

ਉੱਥੇ ਹੀ ਬੈਠਕ ਤੋਂ ਬਾਅਦ ਕਿਸਾਨ ਲੀਡਰ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦੀ ਬੈਠਕ ਮੁੱਖ ਰੂਪ ਤੋਂ ਬਿਜਲੀ ਤੇ ਪਰਾਲੀ ਸਾੜਨ ਨੂੰ ਲੈਕੇ ਸੀ। ਅਗਲੀ ਬੈਠਕ ‘ਚ ਅਸੀਂ ਐਮਐਸਪੀ ਗਾਰੰਟੀ ਤੇ ਤਿੰਨਾਂ ਕਾਨੂੰਨਾਂ ‘ਤੇ ਫੋਕਸ ਕਰਾਂਗੇ।

LEAVE A REPLY

Please enter your comment!
Please enter your name here