
ਲਹਿਰਾਗਾਗਾ 10 ਅਗਸਤ (ਰੀਤਵਾਲ ):- ਪੰਜਾਬ ਸਰਕਾਰ ਵੱਲੋਂ ਲਹਿਰਾਗਾਗਾ ਵਿਖੇ ਸਥਾਪਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੀ ਵਿੱਤੀ ਹਾਲਤ ਅਤਿ ਨਾਜ਼ੁਕ ਹੋਣ ਦੇ ਚੱਲਦੇ ਵਿਭਾਗ ਵੱਲੋਂ ਸੰਸਥਾ ਵਿਚ ਡਿਗਰੀ ਦੇ ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਪਿਛਲੇ 26 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ, ਪਰ ਬੀਬੀ ਭੱਠਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਉਕਤ ਕਾਲਜ ਨੂੰ ਵਿਭਾਗੀ ਤਜਵੀਜæਾਂ ਅਨੁਸਾਰ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ, ਬਾਵਜ¨ਦ ਇਸ ਦੇ ਭੱਠਲ ਕਾਲਜ ਦੇ ਅਧਿਕਾਰੀ ਖæਾਸਕਰ ਪ੍ਰਿੰਸੀਪਲ ਅਤੇ ਰਜਿਸਟਰਾਰ ਕਾਲਜ ਵਿੱਚ ਆ ਕੇ ਕੰਮ ਕਰਨਾ ਆਪਣੀ ਸ਼ਾਨ ਦੇ ਖiæਲਾਫæ ਸਮਝਦੇ ਹਨ, ਭਾਵ ਕਿ ਉਹ ਜiæਆਦਾਤਰ ਛੁੱਟੀ ਦਾ ਫਰਲੋ ਤੇ ਰਹਿੰਦੇ ਹਨ ,ਅਤੇ ਆਪਣੇ ਚਹੇਤਿਆਂ ਦੇ ਕੰਮਾਂ ਨੂੰ ਸਿੱਧੇ ਟੇਢੇ ਢੰਗ ਨਾਲ ਪਟਿਆਲਾ ਅਤੇ ਚੰਡੀਗਡæ੍ਹ ਬਹਿ ਕੇ ਕਰਵਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਨੂੰ ਨੇਪਰੇ ਚਾੜ੍ਹ ਦਿੰਦੇ ਹਨ, ਜਿਸ ਦੇ ਕਾਰਨ ਕਾਲਜ ਦੇ ਆਮ ਮੁਲਾਜæਮਾਂ ਨੂੰ ਰੁਟੀਨ ਦੇ ਕੰਮ ਕਰਵਾਉਣ ਵਿਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਕੰਮ ਰੁਕੇ ਰਹਿੰਦੇ ਹਨ, ਫੋਨ ਕਰਨ ਤੇ ਵੀ ਉਕਤ ਅਧਿਕਾਰੀ ਫੋਨ ਨਹੀਂ ਚੁੱਕਦੇ, ਮੁਲਾਜæਮ ਉਡੀਕ ਕਰਦੇ ਰਹਿੰਦੇ ਹਨ ਕਿ ਅਧਿਕਾਰੀ ਕਦੋਂ ਆਉਣਗੇ ਤੇ ਉਨ੍ਹਾਂ ਦੇ ਕੰਮ ਹੋਣਗੇ, ਪਰ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉੱਚ ਅਧਿਕਾਰੀਆਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜ¨ਦ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਕਾਲਜ ਦੇ ਅਧਿਕਾਰੀਆਂ ਪ੍ਰਿੰਸੀਪਲ ਅਤੇ ਰਜਿਸਟਰਾਰ ਦੀ ਮਿਲੀਭੁਗਤ ਕਾਲਜ ਦੇ ਮਾੜੇ ਹਾਲਤਾਂ ਲਈ ਜ਼ਿੰਮੇਵਾਰ ਹੈ, ਕਾਲਜ ਦੇ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦੇ ਚੱਲਦੇ ਮੁਲਾਜæਮਾਂ ਨੂੰ ਪਿਛਲੇ 26ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ,ਜੇਕਰ ਅਧਿਕਾਰੀ ਕਾਲਜ ਵਿਚ ਆਉਣ ਤਾਂ ਸਭ ਮਸਲੇ ਹੱਲ ਹੋ ਸਕਦੇ ਹਨ, ਜੇਕਰ ਉਕਤ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਵੱਡੇ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਕਿ ਕਿਵੇਂ ਕਾਲਜ ਅੰਦਰ ਸਰਕਾਰ ਜਾਂ ਵਿਭਾਗ ਦੇ ਨਹੀਂ ਪ੍ਰਿੰਸੀਪਲ ਅਤੇ ਰਜਿਸਟਰਾਰ ਦੇ ਨਿੱਜੀ ਕਾਨੂੰਨ ਚਲਦੇ ਹਨ ! ਜਿਸ ਦੇ ਕਾਰਨ ਭੱਠਲ ਕਾਲਜ ਦੀ ਕਰੋੜਾਂ ਰੁਪਏ ਦੀ ਬਿਲਡਿੰਗ ਸਫੈਦ ਹਾਥੀ ਸਾਬਤ ਹੋ ਰਹੀ ਹੈ । ਹੁਣ ਦੇਖਣਾ ਇਹ ਹੈ ਕਿ ਸਬੰਧਤ ਵਿਭਾਗ ਜਾਂ ਸਰਕਾਰ ਉਕਤ ਮਾਮਲੇ ਨੂੰ ਲੈ ਕੇ ਇਸ ਦੀ ਨਿਰਪੱਖ ਜਾਂਚ ਕਰਵਾਉਂਦੀ ਹੈ ਜਾਂ ਨਹੀਂ ਜਾਂ ਫਿਰ ਮੁਲਾਜæਮਾਂ ਦਾ ਭਵਿੱਖ ਇਸੇ ਤਰ੍ਹਾਂ ਖæਤਰੇ ਵਿੱਚ ਪਿਆ ਰਹੇਗਾ !
ਪ੍ਰਿੰਸੀਪਲ ਅਤੇ ਰਜਿਸਟਰਾਰ ਦੇ ਦਫਤਰ ਨੂੰ ਲੱਗੇ ਰਹਿੰਦੇ ਨੇ ਤਾਲੇ
ਉਕਤ ਮਾਮਲੇ ਤੇ ਜਦੋਂ ਕਾਲਜ ਵਿਚ ਆ ਕੇ ਤਹਿਕੀਕਾਤ ਕੀਤੀ ਤਾਂ ਦੇਖਿਆ ਕਿ ਪ੍ਰਿੰਸੀਪਲ ਅਤੇ ਰਜਿਸਟਰਾਰ ਦੇ ਦਫਤਰਾਂ ਨੂੰ ਤਾਲੇ ਲੱਗੇ ਹੋਏ ਸਨ ,ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੇ ਦੱਸਿਆ ਕਿ ਅਧਿਕਾਰੀਆਂ ਦੇ ਕਾਲਜ ਵਿੱਚ ਨਾ ਆਉਣ ਕਾਰਨ ਮੁਲਾਜæਮਾਂ ਦੇ ਰੁਟੀਨ ਦੇ ਕੰਮ ਰੁਕੇ ਹੋਏ ਹਨ, ਅਤੇ ਹੋਰ ਬਹੁਤ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਕੁੱਲ ਮਿਲਾ ਕੇ ਕਿਹਾ ਕਿ ਅਧਿਕਾਰੀਆਂ ਦੇ ਕਾਰਨ ਹੀ ਕਾਲਜ ਦੀ ਅਜਿਹੀ ਹਾਲਤ ਹੋਈ ਹੈ ।ਜੇਕਰ ਕਾਲਜ ਦੇ ਅਧਿਕਾਰੀ ਆਪਣੀ ਜiæੰਮੇਵਾਰੀ ਸਮਝਣ ਅਤੇ ਸਮੇਂ ਸਿਰ ਕਾਲਜ ਆਉਣ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ ! ਉਨ੍ਹਾਂ ਮੰਨਿਆ ਕਿ ਲੰਮਾ ਲੰਮਾ ਸਮਾਂ ਅਧਿਕਾਰੀ ਕਾਲਜ ਵਿੱਚ ਨਹੀਂ ਆਉਂਦੇ ।
