*ਕਿਤਾਬਾਂ ਵਿਦਿਆਰਥੀਆਂ ਦੇ ਗਿਆਨ ਅਤੇ ਖੇਡਾਂ ਸਰੀਰਿਕ ਤੰਦਰੁਸਤੀ ਲਈ ਅਹਿਮ ਰੋਲ ਅਦਾ ਕਰਦੀਆਂ ਨੇ-ਜ਼ਿਲ੍ਹਾ ਸਿੱਖਿਆ ਅਫ਼ਸਰ*

0
18

ਮਾਨਸਾ, 10 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ)
68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ ਕਰਵਾਇਆ ਗਿਆ। ਇਸ ਮੌਕੇ ਅੰਡਰ 17 ਸਾਲ ਉਮਰ ਵਰਗ ਇੰਪੀ, ਫੁਆਇਲ ਅਤੇ ਸੇਬਰ ਲੜਕਿਆਂ ਦੇ ਮੁਕਾਬਲਿਆਂ ’ਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ  ਕੌਰ ਅਤੇ ਜ਼ਿਲ੍ਹਾ ਖੇਡ ਕੋ-ਆਰਡੀਨੇਟਰ ਅੰਮ੍ਰਿਤਪਾਲ ਸਿੰਘ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਹੈ।
ਖੇਡਾਂ ਦੇ ਚੌਥੇ ਦਿਨ ਦਾ ਆਗਾਜ਼ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਹਰ ਇਕ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਵੀ ਜੁੜਨਾ ਚਾਹੀਦਾ ਹੈ, ਕਿਉਂਕਿ ਕਿਤਾਬਾਂ ’ਚੋਂ ਮਿਲਿਆ ਗਿਆਨ ਜਿੱਥੇ ਵਿਦਿਆਰਥੀ ਦਾ ਮਾਨਸਿਕ ਵਿਕਾਸ ਕਰਦਾ ਹੈ ਉੱਥੇ ਹੀ ਖੇਡਾਂ ਸਰੀਰਿਕ ਤੰਦਰੁਸਤੀ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ’ਚ ਭਾਗ ਲੈਣ ਵਾਲੇ ਖਿਡਾਰੀ ਹੋਰਨਾਂ ਨੂੰ ਵੀ ਖੇਡ ਮੈਦਾਨਾਂ ਵੱਲ ਆਉਣ ਲਈ ਪ੍ਰੇਰਿਤ ਕਰਨ।
ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਸਾਲਾ ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਅਗਮਜੋਤ, ਕੁੰਵਰਪ੍ਰਤਾਪ, ਭਵਜੀਤ ਸਿੰਘ ਅਤੇ ਪ੍ਰਭਨੂਰ ਨੇ ਪਹਿਲਾ, ਪਟਿਆਲਾ ਦੇ ਗੁਰਕੀਰਤ, ਸੁਖਮਨਵਿੰਦਰ, ਰੋਹਨਪ੍ਰੀਤ ਸਿੰਘ, ਰਵੀਸ਼ਜੀਤ ਦੂਜੇ ਸਥਾਨ ’ਤੇ ਰਹੇ ਅਤੇ ਅੰਮ੍ਰਿਤਸਰ  ਨੇ ਤੀਜਾ ਸਥਾਨ ਹਾਸਲ ਕੀਤਾ।
  17 ਸਾਲਾ ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ ਦੇ ਜਸਕੀਰਤ ਸਿੰਘ, ਸਪਮ ਹੇਤੇ, ਧੈਰਯ ਅਸ਼ਵਨੀ, ਮਨੋਹਰ ਨੇ ਪਹਿਲਾ, ਮਾਨਸਾ ਦੇ ਉਦੇਦੀਪ ਸਿੰਘ, ਹਰਕਮਲ ਸਿੰਘ, ਖੁਸ਼ਲ, ਅੰਕੁਸ਼ ਜਿੰਦਲ ਨੇ ਦੂਜਾ ਅਤੇ ਫਤਹਿਗੜ੍ਹ ਸਾਹਿਬ ਦੇ ਮਨਿੰਦਰ, ਪਵਨ, ਤਰਨਵੀਰ ਸਿੰਘ, ਗੁਰਕਰਨਵੀਰ ਨੇ ਤੀਜਾ ਸਥਾਨ ਹਾਸਲ ਕੀਤਾ। 17 ਸਾਲਾ ਫੈਂਸਿੰਗ ਇੰਪੀ  ਵਿੱਚ ਪਟਿਆਲਾ ਦੇ ਗੁਰਸਮਵੀਰ ਸਿੰਘ, ਆਰੀਅਨ, ਸੁਦਰਸ਼ਨ ਅਤੇ ਰਮਨੀਕ ਸਿੰਘ ਨੇ ਪਹਿਲਾ, ਮਾਨਸਾ ਦੇ ਹਰਮਨਜੋਤ, ਤਨਿਸ਼, ਪ੍ਰਭਨੂਰ ਸਿੰਘ, ਮਹਿਕਜੋਤ ਸਿੰਘ ਨੇ ਦੂਜਾ ਅਤੇ ਗੁਰਦਾਸਪੁਰ ਦੇ ਪ੍ਰਤੀਕ, ਇਸ਼ਜੋਤ ਸਿੰਘ, ਅਗਮਦੀਪ ਸਿੰਘ ਅਤੇ ਗੁਰਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਫੁਆਇਲ ਵਿਅਕਤੀਗਤ ਵਿੱਚ ਧੈਰਯ ਅਸ਼ਵਨੀ ਪਹਿਲੇ, ਸਪਮ ਹੇਤੇ ਦੂਜੇ ਅਤੇ ਹਰਕੀਰਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇੰਪੀ ਵਿਅਕਤੀਗਤ ਵਿੱਚ ਪ੍ਰਭਨੂਰ ਸਿੰਘ ਪਹਿਲੇ, ਤਨੀਸ਼ ਜਿੰਦਲ ਦੂਜੇ ਅਤੇ ਸੁਦਰਸ਼ਨ ਤੀਜੇ ਸਥਾਨ ’ਤੇ ਰਿਹਾ। ਸੇਬਰ ਵਿਅਕਤੀਗਤ ਵਿਚ ਸੁਖਦਰਸ਼ਨ ਸਿੰਘ ਪਹਿਲੇ, ਤਰਨਵੀਰ ਸਿੰਘ ਦੂਜੇ ਅਤੇ ਅਭਿਜੋਤ ਸਿੰਘ ਰੰਧਾਵਾ ਤੀਜੇ ਸਥਾਨ ’ਤੇ ਰਿਹਾ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਬਿਰਜ ਲਾਲ, ਚੇਅਰਮੈਨ ਰਾਜ ਸਿੰਘ, ਨਿਰਮਲ ਸਿੰਘ, ਦੀਪੰਕਰ ਭੰਮੇ, ਗੁਰਦੀਪ ਸਿੰਘ, ਭੋਲਾ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here