
ਬੁਢਲਾਡਾ 5 ਸਤੰਬਰ(ਸਾਰਾ ਯਹਾ, ਅਮਨ ਮਹਿਤਾ): ਨਜ਼ਦੀਕੀ ਪਿੰਡ ਬੋੜਾਵਾਲ ਵਿਖੇ ਸਥਿਤ ਰੌਇਲ ਕਾਲਜ਼ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ 5 ਸਤੰਬਰ ਦਾ ਦਿਹਾੜਾ ਬੜੇ ਸਾਦੇ ਪ੍ਰੰਤੂ ਪ੍ਰਭਾਵਸਾਲੀ ਢੰਗ ਨਾਲ ਕੋਰੋਨਾ ਪ੍ਰਕੋਪ ਕਾਰਨ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਨਾਇਆ ਗਿਆ। ਇਸ ਸਮੇਂ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਅਧਿਆਪਕ ਦਿਵਸ ਤੇ ਸਮੂਹ ਕਾਲਜ ਸਟਾਫ਼ ਨੂੰ ਮੁਬਾਰਕਵਾਦ ਦਿੱਤੀ। ਇਸ ਸਮੇਂ ਕਾਲਜ ਪ੍ਰਿੰਸੀਪਲ ਕੇ ਕੇ ਸ਼ਰਮਾਂ ਨੇ ਅਧਿਆਪਕ ਦਿਵਸ ਦੀ ਮਹੱਤਤਾ ਤੇ ਸਾਰਥਿਕਤਾ ਬਾਰੇ ਵਿਚਾਰ ਆਪਣੇ ਸਹਿਯੋਗੀ ਅਧਿਆਪਕ ਨਾਲ ਸਾਂਝੇ ਕੀਤੇ ਤੇ ਅਮੀਦ ਦਰਸਾਈ ਤੇ ਉਹ ਇਸ ਮਹੱਤਵਪੂਰਨ ਦਿਹਾੜੇ ਤੇ ਪ੍ਰੇਰਨਾ ਲੈਦੇ ਹੋਏ ਆਪਣੇ ਆਪ ਨੂੰ ਅਧਿਆਪਕ ਤੋਂ ਗੁਰੂ ਬਣਨ ਤੱਕ ਦਾ ਸ਼ਫਰ ਤੈਅ ਕਰਨਗੇ।
