
ਬੁਢਲਾਡਾ 30 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਇੱਥੋ ਥੋੜੀ ਦੂਰ ਪਿੰਡ ਦਾਤੇਵਾਸ ਵਿਖੇ ਇੱਕ ਸਵੀਫਟ ਕਾਰ ਦੀ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਦਰ ਥਾਣੇ ਦੇ ਸਹਾਇਕ ਥਾਣੇਦਾਰ ਨਾਜਰ ਸਿੰਘ ਨੇ ਦੱਸਿਆ ਕਿ ਪਿੰਡ ਦਾਤੇਵਾਸ ਨਜਦੀਕ ਬੁਢਲਾਡਾ ਤੋਂ ਬਰੇਟਾ ਨੂੰ ਜਾ ਰਹੇ ਮੋਟਰ ਸਾਈਕਲ ਸਵਾਰ ਮਲਕੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਰੇਟਾ ਕੈਂਚੀਆਂ ਦੀ ਸਾਹਮਣੋ ਆ ਰਹੀ ਸਵੀਫਟ ਕਾਰ ਨਾਲ ਸਿੱਧੀ ਟੱਕਰ ਹੋ ਗਈ। ਜਿਸ ਚ ਮੋਟਰ ਸਾਈਕਲ ਸਵਾਰ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨ ਤੇ ਕਾਰ ਚਾਲਕ ਬਲਜੋਤ ਸਿੰਘ ਬਿੰਨੀ ਸੰਘਰੇੜੀ ਦੇ ਖਿਲਾਫ ਧਾਰਾ 337, 338, 304 ਏ. ਤਹਿਤ ਮਾਮਲਾ ਦਰਜ ਕਰਕੇ ਕਾਰ ਕਬਜੇ ਵਿੱਚ ਲੈ ਲਈ ਹੈ ਅਤੇ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸਂੌਪ ਦਿੱਤੀ ਗਈ ਹੈ।
