ਬਰੇਟਾ 23 ਦਸੰਬਰ (ਸਾਰਾ ਯਹਾ /ਰੀਤਵਾਲ)- ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਬਿਜਲੀ ਐਕਟ ਨੂੰ ਵਾਪਿਸ ਕਰਵਾਉਣ
ਲਈ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਅਤੇ ਬਰੇਟਾ ਰੇਲਵੇ ਸਟੇਸ਼ਨ ਨਜਦੀਕ ਧਰਨਾ ਚੱਲ ਰਿਹਾ ਹੈ, ਜਿਸ ਵਿਚ
ਵੱਡੀ ਗਿਣਤੀ ਵਿਚ ਕਿਸਾਨ, ਔਰਤਾਂ, ਬੱਚੇ ਅਤੇ ਹੋਰ ਕਾਰੋਬਾਰੀ ਸ਼ਾਮਲ ਹੋ ਰਹੇ ਹਨ। ਇਸ ਮੌਕੇ
ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਤੇ ਕਿਸਾਨਾਂ ਨੂੰ
ਗੁੰਮਰਾਹ ਕਰ ਰਹੀ ਹੈ । ਕਿਸਾਨਾਂ ਵੱਲੋਂ ਅੱਜ ਬਰੇਟਾ ਵਿਚ ਚੱਲ ਰਹੇ ਜੀਓ ਅਤੇ ਰਿਲਾਇੰਸ ਦੇ ਟਾਵਰਾਂ
ਦੀ ਤਾਲਾਬੰਦੀ ਕੀਤੀ ਗਈ ਅਤੇ ਟਾਵਰਾਂ ਦੀ ਬਿਜਲੀ ਕੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਰਪੋਰੇਟ
ਘਰਾਣਿਆਂ ਦਾ ਕੋਈ ਵੀ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਸਮਾਨ ਵੀ ਨਾ
ਖਰੀਦਣ ਤੇ ਨਾ ਵਰਤਣ ਲਈ ਕਿਹਾ। ਇਸ ਮੌਕੇ ਮਹਿੰਦਰ ਸਿੰਘ ਦਿਆਲਪੁਰਾ, ਰਾਮਫਲ ਸਿੰਘ ਚੱਕ
ਅਲੀਸ਼ੇਰ, ਤਾਰਾ ਚੰਦ ਬਰੇਟਾ, ਮੇਜਰ ਸਿੰਘ ਦਰੀਆਪੁਰ, ਮਹਿੰਦਰ ਸਿੰਘ ਕੁਲਰੀਆਂ, ਜਰਨੈਲ ਸਿੰਘ
ਬਰੇਟਾ ਅਤੇ ਜਰਨੈਲ ਸਿੰਘ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ।