ਮਾਨਸਾ ( ਸਾਰਾ ਯਹਾ / ਹੀਰਾ ਸਿੰਘ ਮਿੱਤਲ ) ਅੱਜ ਮਈ ਦਿਵਸ ਦੇ ਮੌਕੇ ਤੇ ਜਿਥੇ ਦੇਸ਼ ਭਰ ਵਿੱਚ ਕਿਰਤੀ ਲੋਕ ਉਸ ਸੁਹੇ ਲਾਲ ਝੰਡੇ ਲਹਿਰਾਂਕੇ ਸਿੰਕਾਗੋ ਦੇ
ਮਹਾਨ ਸਹੀਦਾਂ ਨੂੰ ਸਰਧਾਂਜਲੀ ਭੇਟ ਕਰ ਰਹੇ ਹਨ। ਉਥੇ ਹੀ ਮੀਡੀਆ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਲਛਮਣ ਸਿੰਘ
ਮਾਨਸਾ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਵਲੋਂ ਆਪਣੇ ਉਜਾੜੇ ਜਾ ਰਹੇ ਰੋਜਗਾਰ ਨੂੰ
ਬਚਾਉਣ ਲਈ ਜਲ ਸਪਲਾਈ ਵਿਭਾਗ ਦੇ ਸਮੂਹ ਠੇਕਾ ਕਿਰਤੀ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ 10-15 ਸਾਲਾਂ ਦੇ ਤਜਰਬੇ ਦੇ
ਅਧਾਰ ਮਨਾ ਕੇ ਬਿਨਾ ਸ਼ਰਤ ਵਿਭਾਗ ਵਿੱਚ ਰੈਗੂਲਰ ਹੋਣ ਜਾਂ ਪੱਕੀ ਪਾਲਿਸੀ ਮਸਟਰੋਲ ਜਾਰੀ ਕਰਵਾਉਣ ਲਈ ਅਤੇ ਮਹਿਕਮੇ ਵੱਲੋਂ
ਕਰਫਿਊ ਦਾ ਲਾਭ ਉਠਾਕੇ ਲਿਆਦੀ ਜਾ ਰਹੀ ਜਬਰੀ ਆਉਟ ਸੋਰਸਿੰਗ ਕੂਟ ਨੀਤੀ ਨੂੰ ਰੋਕਣ ਲਈ, ਇਸ ਭਿਆਨਕ ਮਹਾਮਾਰੀ ਦੇ ਕਹਿਰ
ਸਮੇ ਅਤੇ ਚੱਲਦੇ ਕਰਫਿਊ ਦੇ ਵਿਚ ਮਜਬੂਰਨ ਬਹਾਦਰ ਆਗੂ ਸਾਥੀਆਂ ਵੱਲੋਂ MK HOUSE, ਮਲੇਰਕੋਟਲਾ ਵਿਖੇ ਜਲ ਸਪਲਾਈ ਅਤੇ
ਸੈਨੀਟੇਸ਼ਨ ਵਿਭਾਗ ਦੇ ਮੰਤਰੀ ਰਜੀਆ ਸੁਲਤਾਨਾ ਜੀ ਪਰਮਾਨੈਟ ਰਿਹਾਇਸ ਦੀ ਕੋਠੀ ਵਿਖੇ ਪਹੁੰਚ ਕੇ ਬਾਏ ਹੈਂਡ ਮੰਗ ਪੱਤਰ ਉਹਨਾਂ ਦੇ ਪੀ
ਏ ਨੂੰ ਦਿੱਤਾ ਗਿਆ ਅਤੇ ਸ਼੍ਰੀ ਦਵਿੰਦਰ ਸਿੰਘ ਪੀ.ਏ. ਜੀ ਵੱਲੋਂ ਵਲੋਂ ਭਰੋਸਾ ਦਿੱਤਾ ਗਿਆ ਕਿ ਜਦੋਂ ਮਾਨਯੋਗ ਮੰਤਰੀ ਜੀ ਨਾਲ ਤਾਲਮੇਲ
ਹੋਵੇਗਾ ਤਾਂ ਪਹਿਲ ਦੇ ਅਧਾਰ ਤੇ ਤੁਹਾਡੇ ਇਸ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਹਾਜ਼ਰ ਸਾਥੀ ਰਮੇਸ਼ ਕੁਮਾਰ ਪਿੰਡ ਪਾਤੜਾਂ
ਜਿਲ੍ਹਾ ਪਟਿਆਲਾ, ਦਵਿੰਦਰ ਸਿੰਘ ਪਿੰਡ ਨਾਭਾ, ਜਿਲਾ ਪਟਿਆਲਾ, ਇੰਦਰਜੀਤ ਸਿੰਘ ਜਿਲ੍ਹਾ ਮਾਨਸਾ, ਹੰਸਾ ਸਿੰਘ ਪਿੰਡ ਮੌੜ ਨਾਭਾ, ਜਿਲ੍ਹਾ
ਬਰਨਾਲਾ ਅਤੇ ਬੇਅੰਤ ਸਿੰਘ ਜਿਲ੍ਹਾ ਸੰਗਰੂਰ ਵਿਸ਼ੇਸ਼ ਤੌਰ ਤੇ ਪਹੁੰਚੇ।