ਮਾਨਸਾ/ਬਾਲਿਆਂਵਾਲੀ 21/4/24(ਸਾਰਾ ਯਹਾਂ/ਮੁੱਖ ਸੰਪਾਦਕ)ਸੀ ਪੀ ਆਈ ਨੈਸ਼ਨਲ ਕੌਂਸਲ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੇ ਭਨੋਈਏ ਗੁਰਬਚਨ ਸਿੰਘ ਬਾਲਿਆਂਵਾਲੀ ਦਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੁੱਖ ਸਾਗਰ ਸਹਿਬ ਉਹਨਾਂ ਦੇ ਦੇ ਜ਼ੱਦੀ ਪਿੰਡ ਬਾਲਿਆਂਵਾਲੀ ਵਿਖ਼ੇ ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਸੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਇਸ ਸਮੇਂ ਸੂਬਾ ਪਾਰਟੀ ਵੱਲੋਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਪੰਜਾਬ ਏਟਕ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਨਿਰਮਲ ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਅਜੋਕੇ ਦੌਰ ਤੇ ਮਹਿੰਗਾਈ ਜੁੱਗ ਵਿੱਚ ਜਿਥੇ ਰਿਸ਼ਤਿਆਂ ਵਿੱਚ ਪਵਿੱਤਰਤਾ ਭੰਗ ਹੋ ਰਹੀ ਹੈ, ਪ੍ਰੰਤੂ ਅਰਸ਼ੀ ਵਰਗੀਆਂ ਮਹਾਨ ਸ਼ਖ਼ਸੀਅਤਾ ਦੇ ਰਿਸ਼ਤਿਆਂ ਦਾ ਗੁਰਬਚਨ ਸਿੰਘ ਦੇ ਪਰਿਵਾਰ ਨਾਲ ਹੋਣਾ ਕੁਦਰਤੀ ਤੌਰ ਤੇ ਚੰਗਾ ਸਾਬਿਤ ਹੋਇਆ ਹੋਣਾ ਸੁਬਾਬਕ ਹੈ। ਗੁਰਬਚਨ ਸਿੰਘ ਨੇਕ ਸ਼ਖ਼ਸੀਅਤ ,ਸਾਫ ਸਬੀ ਤੇ ਸਾਦਗੀ ਨੇ ਵੱਡੀ ਪੱਧਰ ਤੇ ਸਮਾਜਿਕ ਰਿਸ਼ਤਿਆਂ ਨੂੰ ਜਨਮ ਦਿੱਤਾ ਸੀ।ਜਿਸ ਦਾ ਉਹਨਾਂ ਦਾ ਹੋਣਹਾਰ ਪਰਿਵਾਰ ਤੇ ਬੇਟੇ ਹਰਜੀਤ ਸਿੰਘ ਸਿਹਤ ਵਿਭਾਗ ਰਾਹੀਂ ਨਿਰਸਵਾਰਥ ਸੇਵਾ ਕਰਕੇ ਬਾਖੂਬੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਸਮਾਜਿਕ ਤੌਰ ਭਾਈਚਾਰਕ ਏਕਤਾ ਮਜ਼ਬੂਤ ਕੀਤੀ ਜਾ ਰਹੀ ਹੈ।
ਇਸ ਸਮੇਂ ਸੀ ਪੀ ਆਈ ਜ਼ਿਲ੍ਹਾ ਕੌਂਸਲ ਦੇ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਜ਼ਿਲ੍ਹਾ ਸਹਾਇਕ ਸਕੱਤਰਾ ਸੀਤਾਰਾਮ ਗੋਬਿੰਦਪੁਰਾ, ਦਲਜੀਤ ਸਿੰਘ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ,ਵੇਦ ਪ੍ਰਕਾਸ਼ ਬੁਢਲਾਡਾ ਦੋਵੇ ਸਬ ਡਵੀਜ਼ਨ ਸਕੱਤਰ, ਮਨਜੀਤ ਕੌਰ ਗਾਮੀਵਾਲਾ, ਕਿਸਾਨ ਆਗੂ ਸੁਖਵਿੰਦਰ ਸਿੰਘ ਤੁੰਬੜ ਭੰਨ ਫਰੀਦਕੋਟ, ਮਲਕੀਤ ਮੰਦਰਾਂ, ਜਗਰਾਜ ਹੀਰਕੇ,ਸਹਿਰੀ ਸਕੱਤਰ ਰਤਨ ਭੋਲਾ,ਏਟਕ ਆਗੂ ਨਰੇਸ਼ ਬੁਰਜ ਹਰੀ, ਸਾਬਕਾ ਮੈਨੇਜਰ ਗੁਰਤੇਜ ਸਿੰਘ ਜਗਰੀ,ਬੀ ਕੇ ਯੂ ਧਨੇਰ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਜਮਹੂਰੀ ਕਿਸਾਨ ਸਭਾ ਦੇ ਦੇ ਮੇਜ਼ਰ ਸਿੰਘ ਦੂਲੋਵਾਲ,ਐਕਸੀਅਨ ਜਗਦੀਪ ਸਿੰਘ ਬਠਿੰਡਾ,ਬੈਂਕ ਇੰਪਲਾਇਜ ਯੂਨੀਅਨ ਬਠਿੰਡਾ ਦੇ ਸੁਰਿੰਦਰ ਸਿੰਗਲਾ,ਰਾਜ ਕੁਮਾਰ ਸ਼ਰਮਾ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਡਾ, ਅਮਰੀਕ ਸਿੰਘ ਸਾਬਕਾ ਸਿਵਲ ਸਰਜਨ,ਡਾ, ਕਮਲਜੀਤ ਸਿੰਘ,ਡਾ, ਹਰਬੰਸ ਸਿੰਘ,ਡਾ ਬਲਦੇਵ ਸਿੰਘ ਐਸ਼ ਐਮ ਓ ਬਾਲਿਆਂਵਾਲੀ,ਡਾ, ਗੁਰਮੇਲ ਸਿੰਘ,ਡਾ, ਸਿਮਰਨਪ੍ਰੀਤ ਕੌਰ ਮਾਨ,ਡਾ ਲਵਦੀਪ ਰੋਇਲ ਡੈਟਲ ਸਰਜਨ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਰਿਸਤੇਦਾਰ ਸ਼ਾਮਲ ਸਨ।
ਅੰਤ ਵਿੱਚ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦੁੱਖ ਵਿੱਚ ਸ਼ਰੀਕ ਸਮੁੱਚੀਆਂ ਸ਼ਖ਼ਸੀਅਤਾਂ ਸਮੇਤ ਸਭ ਦਾ ਧੰਨਵਾਦ ਕੀਤਾ। ਪਰਿਵਾਰ ਵੱਲੋਂ ਵੱਖ ਵੱਖ ਸੰਸਥਾਵਾਂ ਦੀ ਮਾਇਕ ਸਹਾਇਤਾ ਕੀਤੀ ਗਈ।
ਜਾਰੀ ਕਰਤਾ