
ਮਾਨਸਾ, 29 ਅਪਰੈਲ (ਸਾਰਾ ਯਹਾਂ/ਮੁੱਖ ਸੰਪਾਦਕ):ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾ.ਜੋਗਿੰਦਰ ਦਿਆਲ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ।
ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਇਸ ਪੱਤਰਕਾਰ ਨੂੰ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ 30 ਅਪਰੈਲ ਨੂੰ ਲਗਭਗ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਕੁੱਲਗ੍ਰਾਮ ਨੇੜੇ ਨੰਗਲ ਡੈਮ ਵਿਖੇ ਕੀਤਾ ਜਾਵੇਗਾ।
ਉਹ ਪਾਰਟੀ ਦੇ ਲਗਾਤਾਰ ਤਿੰਨ ਵਾਰ 1995 ਤੋਂ 2007 ਤੱਕ ਸੂਬਾਈ ਸਕੱਤਰ ਰਹੇ। ਡਾ. ਦਿਆਲ ਅੱਖਾਂ ਦੇ ਮਾਹਿਰ ਅਤੇ ਡੀਓਐਮਐਸ ਸਨ।
