
ਜੋਗਾ, 28 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੇ ਹਰਗੋਬਿੰਦ ਕੋਚ ਬਿਲਡਿੰਗ ਕੰਪਨੀ ਭਦੌੜ ਦਾ ਦੌਰਾ ਕਰ ਕਰਕੇ ਬਾਡੀ ਬਿਲਡਿੰਗ ਦੇ ਕੰਮ ਕਾਜ ਬਾਰੇ ਜਾਣਿਆ। ਸਕੂਲ ਦੇ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਆਟੋ ਮੋਬਾਇਲ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਹਰਗੋਬਿੰਦ ਕੋਚ ਬਿਲਡਿੰਗ ਕੰਪਨੀ ਭਦੌੜ ਵਿਖੇ ਲਿਜਾ ਕੇ ਚੈਸੀ ਤੋਂ ਪੂਰੀ ਬੱਸ ਤਿਆਰ ਕਰਨ ਦੀ ਕਾਰਜ ਪ੍ਰਣਾਲੀ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੇ ਇੱਥੇ ਬੱਸ ਦੀ ਬਾਡੀ ਲਗਾਉਣ, ਰੰਗ–ਰੋਗਨ ਕਰਨ, ਸੀਟਾਂ ਦੀ ਫਿਟਿੰਗ ਕਰਨ ਸਮੇਤ ਹੋਰ ਕੰਮਾਂ ਬਾਰੇ ਬਾਰੀਕੀ ਵਿੱਚ ਜਾਣਿਆ। ਇਸ ਮੌਕੇ ਵਿਦਿਆਰਥੀਆਂ ਨਾਲ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ, ਹਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ।
