
ਜੋਗਾ, 18 ਫਰਵਰੀ(ਸਾਰਾ ਯਹਾਂ/ ਮੁੱਖ ਸੰਪਾਦਕ) : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਆਟੋ ਮੋਬਾਇਲ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ਦਾ ਦੌਰਾ ਕਰਵਾਇਆ ਗਿਆ। ਸਕੂਲ ਦੇ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਆਟੋ ਮੋਬਾਇਲ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਵਿਖੇ ਲਿਜਾ ਕੇ ਐਰੋਸਪੇਸ ਟੈਕਨਾਲੋਜੀ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੇ ਇੱਥੇ ਸੀ.ਐਨ.ਸੀ. ਮਸ਼ੀਨਾਂ, ਖਰਾਦ ਦਾ ਕੰਮ ਅਤੇ ਜਹਾਜ਼ਾਂ ਦੇ ਇੰਜਣ ਤਿਆਰ ਕਰਨ ਵਾਲੀ ਵਰਕਸ਼ਾਪ ਦੇ ਕੰਮਕਾਰ ਨੂੰ ਬਾਰੀਕੀ ਵਿੱਚ ਜਾਣਿਆ।
ਸਕੂਲ ਇੰਚਾਰਜ਼ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਆਟੋਮੋਬਾਇਲ ਵਿਸ਼ੇ ਦੀ ਪ੍ਰੈਕਟੀਕਲ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਮੇਂ–ਸਮੇਂ ‘ਤੇ ਇਸ ਤਰ੍ਹਾਂ ਦੇ ਟੂਰ ਆਯੋਜਤ ਕੀਤੇ ਜਾਂਦੇ ਹਨ। ਇਸ ਮੌਕੇ ਵਿਦਿਆਰਥੀਆਂ ਨਾਲ ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ ਅਤੇ ਅੰਗਰੇਜ਼ੀ ਮਾਸਟਰ ਹਰਦੀਪ ਸਿੰਘ ਵੀ ਮੌਜੂਦ ਸਨ।
ਫੋਟੋ ਕੈਪਸ਼ਨ : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਕਾਲਜ ਦਾ ਦੌਰਾ ਕਰਨ ਮੌਕੇ ਆਪਣੇ ਅਧਿਆਪਕਾਂ ਨਾਲ।
