*ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਵਿਦਿਆਰਥੀਆਂ ਨੇ ਕੀਤਾ ਹਸਪਤਾਲ ਦਾ ਦੌਰਾ*

0
34

ਜੋਗਾ, 28 ਨਵੰਬਰ (ਸਾਰਾ ਯਹਾਂ/ ਗੋਪਾਲ ਅਕਲੀਆ ) : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਦੇ ਵਿਦਿਆਰਥੀਆਂ ਨੁੰ ਮੈਕਸ ਹਸਪਤਾਲ ਬਠਿੰਡਾ ਦਾ ਦੌਰਾ ਕਰਵਾਇਆ ਗਿਆ। ਸਕੂਲ ਦੇ ਹੈਲਥ ਕੇਅਰ ਇੰਸਟਰੱਕਟਰ ਮਨਦੀਪ ਕੌਰ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਹੈਲਥ ਕੇਅਰ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਲਿਜਾ ਕੇ ਹਸਪਤਾਲ ਦੀ ਕਾਰਜ ਪ੍ਰਣਾਲੀ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਹਸਪਤਾਲ ਦੇ ਵੱਖ–ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦੇ ਕੀਤੇ ਜਾ ਰਹੇ ਇਲਾਜ ਸਬੰਧੀ ਜਾਣਿਆ। ਵਿਦਿਆਰਥੀਆਂ ਨੂੰ ਐਮਰਜੈਂਸੀ ਵਾਰਡ, ਮੈਡੀਕਲ ਚੈੱਕਅਪ, ਵੱਖ–ਵੱਖ ਪ੍ਰਕਾਰ ਦੇ ਮੈਡੀਕਲ ਟੈਸਟ, ਦਵਾਈਆਂ ਅਤੇ ਅਪਰੇਸ਼ਨ ਥੀਏਟਰ ਸਬੰਧੀ ਜਾਣਕਾਰੀ ਦਿੱਤੀ ਗਈ। ਸਕੂਲ ਇੰਚਾਰਜ਼ ਹੇਮਾ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਸਪਤਾਲ ਦਾ ਦੌਰਾ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਵਿਦਿਆਰਥੀਆਂ ਨੂੰ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ। ਇਸ ਮੌਕੇ ਵਿਦਿਆਰਥੀਆਂ ਨਾਲ ਹੈਲਥ ਕੇਅਰ ਇੰਸਟਰੱਕਟਰ ਮਨਦੀਪ ਕੌਰ ਅਤੇ ਪੀ.ਟੀ.ਆਈ. ਵੀਰਪਾਲ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here