ਮਾਨਸਾ 06 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਬੀਤੇ ਦਿਨੀ ਗੰਭੀਰ ਬੀਮਾਰੀ ਤੋ ਸੀਪੀਆਈ ਦੇ ਕੌਮੀ ਸਕੱਤਰ ਤੇ ਕੁਲ ਹਿੰਦ ਕਿਸਾਨ ਸਭਾ ਦੇ ਕੁਲ ਹਿੰਦ ਜਰਨਲ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਇਸ ਫਾਨੀ ਦੁਨੀਆ ਤੋ ਰੁਕਸਤ ਹੋ ਗਏ , ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਯਾਦ ਵਿੱਚ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੋਕ ਸਭਾ ਦਾ ਆਯੋਜਨ ਕਰਕੇ ਉਨ੍ਹਾ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ । ਸੋਕ ਸਭਾ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਪੀਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਡਾਕਟਰ ਧੰਨਾ ਮੱਲ ਗੋਇਲ , ਸੰਵਿਧਾਨ ਬਚਾਓ ਮੰਚ ਦੇ ਐਡਵੋਕੇਟ ਗੁਰਲਾਲ ਮਾਹਿਲ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਰੂਪ ਸਿੰਘ ਢਿੱਲੋ , ਜਿਲ੍ਹਾ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ , ਏਟਕ ਦੇ ਸੀਨੀਅਰ ਆਗੂ ਰਤਨ ਭੋਲਾ , ਬੂਟਾ ਸਿੰਘ ਬਰਨਾਲਾ ਨੇ ਕਿਹਾ ਕਿ ਕਾਮਰੇਡ ਅਤੁਲ ਕੁਮਾਰ ਅੰਜਾਨ ਨੇ ਆਪਣੇ ਵਿਦਿਆਰਥੀ ਜੀਵਨ ਤੋ ਜੱਥੇਬੰਦੀ ਆਲ ਇੰਡੀਆ ਸਟੂਡੈਟਸ ਫੈਡਰੇਸਨ ਤੋ ਜਨਤਕ ਜੀਵਨ ਸੁਰੂ ਆਪਣਾ ਪੂਰਾ ਜੀਵਨ ਕਿਸਾਨਾ ਮਜਦੂਰਾ ਦੇ ਲੇਖੇ ਲਾਇਆ ਤੇ ਮਨੁੱਖ ਹੱਥੋ ਮਨੁੱਖ ਦੀ ਲੁੱਟ-ਖਸੁੱਟ ਰਹਿਤ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਯਤਨਸ਼ੀਲ ਰਹੇ । ਉਹ ਮਾਰਕਸਵਾਦੀ ਫਲਸਫੇ ਦੇ ਉਚ ਕੋਟੀ ਦੇ ਵਿਦਵਾਨ ਤੇ ਵਕਤਾ ਹਨ ਤੇ ਇਲੈਕਟ੍ਰਾਨਿਕ ਮੀਡੀਆ ਤੇ ਪਾਰਟੀ ਤੇ ਲੋਕਾ ਦਾ ਨਜਰੀਆ ਬੇਬਾਕੀ ਨਾਲ ਰੱਖਦੇ ਸਨ । ਆਪਣੇ ਜੀਵਨ ਦੇ ਆਖਰੀ ਪਲ ਤੱਕ ਸੀਪੀਆਈ ਦੇ ਕੌਮੀ ਸਕੱਤਰ ਤੇ ਕੁਲ ਹਿੰਦ ਕਿਸਾਨ ਸਭਾ ਦੇ ਕੁਲ ਹਿੰਦ ਜਰਨਲ ਸਕੱਤਰ ਹਨ । ਆਗੂਆਂ ਨੇ ਕਿਹਾ ਕਿ ਕਾਮਰੇਡ ਅਤੁਲ ਅੰਜਾਨ ਦੀ ਬੇਵਕਤ ਮੌਤ ਨਾਲ ਸੀਪੀਆਈ ਤੇ ਕਮਿਉਨਿਸਟ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਆਟਾ ਪਿਆ ।