*ਕਾਂਡਲਾ ਪੋਰਟ ‘ਤੇ 1439 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਆਰੋਪੀ ਅੰਮ੍ਰਿਤਸਰ ਤੋਂ ਗ੍ਰਿਫਤਾਰ*

0
9

25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਗੁਜਰਾਤ ਦੇ ATS ਅਧਿਕਾਰੀਆਂ ਨੂੰ ਕਾਂਡਲਾ ਬੰਦਰਗਾਹ ‘ਤੇ ਵੱਡੀ ਸਫਲਤਾ ਮਿਲੀ ਹੈ। ਗੁਜਰਾਤ ਏ.ਟੀ.ਐੱਸ. ਦੀ ਟੀਮ ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਨਾਲ ਮਿਲ ਕੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਕਾਂਡਲਾ ਦੀ ਬੰਦਰਗਾਹ ‘ਤੇ ਇੱਕ ਖੇਪ ਦੀ ਜਾਂਚ ਕਰ ਰਹੀ ਸੀ। ਇਹ ਖੇਪ ਇਰਾਨ ਦੀ ਬੰਦਰਗਾਹ ਤੋਂ ਕਾਂਡਲਾ ਬੰਦਰਗਾਹ ‘ਤੇ ਪਹੁੰਚੀ। ਅਧਿਕਾਰੀਆਂ ਨੇ 17 ਡੱਬਿਆਂ ਵਿੱਚ 10,318 ਬੋਰੀਆਂ ਵਿੱਚ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ, ਜਿਸਦਾ ਵਜ਼ਨ ਲਗਭਗ 400 ਮੀਟ੍ਰਿਕ ਟਨ ਦੱਸਿਆ ਜਾਂਦਾ ਹੈ।

ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਬਰਾਮਦ ਹੋਈ ਹੈਰੋਇਨ ਦੇ ਮਾਮਲੇ ‘ਚ ਡੀਆਰਆਈ ਦੀ ਟੀਮ ਵੱਲੋਂ ਅੰਮ੍ਰਿਤਸਰ ਦਿਹਾਤੀ ਖੇਤਰ ‘ਚ ਛਾਪੇਮਾਰੀ ਕਰਕੇ ਉਤਰਾਖੰਡ ਦੇ ਰਹਿਣ ਵਾਲੇ ਇੰਪੋਟਰ ਨੂੰ ਗ੍ਰਿਫ਼ਤਾਰ ਕੀਤਾ। ਸੂਤਰਾਂ ਮੁਤਾਬਿਕ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਵਪਾਰੀ ਨੂੰ ਡੀਆਰਆਈ ਨੇ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸ ਨੂੰ ਗੁਜਰਾਤ ਦੇ ਭੁੱਜ ‘ਚ ਲਿਜਾਇਆ ਗਿਆ ਹੈ।

ਇਰਾਨ ਤੋਂ ਦਰਾਮਦ ਕੀਤੀ ਗਈ ਇਹ ਖੇਪ ਜਿਪਸਮ ਪਾਊਡਰ ਦੀ ਦੱਸੀ ਜਾ ਰਹੀ ਸੀ, ਪਰ ਜਾਂਚ ਤੋਂ ਬਾਅਦ ਇਸ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ। ਤੇਜ਼ੀ ਦਿਖਾਉਂਦੇ ਹੋਏ ਜਾਂਚ ਟੀਮ ਨੇ ਦਰਾਮਦਕਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਖ਼ਬਰ ਮਿਲਣ ਤੱਕ ਬੰਦਰਗਾਹ ‘ਤੇ ਜਾਂਚ ਚੱਲ ਰਹੀ ਸੀ। ਦਰਾਮਦਕਾਰ ਨੇ ਆਪਣਾ ਪਤਾ ਉੱਤਰਾਖੰਡ ਲਿਖਿਆ ਹੋਇਆ ਸੀ ਪਰ ਉਹ ਆਪਣੇ ਪਤੇ ‘ਤੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਡੀਆਰਈ ਨੇ ਦੇਸ਼ ਭਰ ਵਿੱਚ ਛਾਪੇਮਾਰੀ ਕੀਤੀ ਅਤੇ ਦਰਾਮਦਕਾਰ ਆਪਣਾ ਟਿਕਾਣਾ ਅਤੇ ਪਛਾਣ ਬਦਲਦਾ ਰਿਹਾ। ਜਾਂਚ ਏਜੰਸੀ ਨੇ ਉਸ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਸੀ, ਉਸ ਨੂੰ ਪੰਜਾਬ ਦੇ ਇਕ ਪਿੰਡ ਤੋਂ ਫੜਿਆ ਗਿਆ ਸੀ ਅਤੇ ਗ੍ਰਿਫਤਾਰੀ ਦੌਰਾਨ ਮੁਲਜ਼ਮ ਨੇ ਟੀਮ ਦਾ ਵਿਰੋਧ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਭੁਜ ਭੇਜਿਆ ਗਿਆ
ਫਿਲਹਾਲ ਜਾਂਚ ਟੀਮ ਨੇ ਆਯਾਤਕ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ 1985 ਦੇ ਨਿਯਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਡੀਆਰਆਈ ਨੇ ਕਿਹਾ, ‘ਹੁਣ ਤੱਕ 205.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ 1439 ਕਰੋੜ ਰੁਪਏ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here