ਕਾਂਗਰਸ ਵੱਲੋਂ ਏਬੀਪੀ ਨਿਊਜ਼ ਚੈਨਲ ਦਾ ਸਰਵੇਖਣ ਖਾਰਿਜ; ਸੁਖਬੀਰ ਨੂੰ ਸੁਫ਼ਨਿਆਂ ‘ਚੋਂ ਬਾਹਰ ਆਉਣ ਲਈ ਕਿਹਾ

0
59

ਚੰਡੀਗੜ੍ਹ, 17 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) :ਏਬੀਪੀ ਨਿਊਜ਼ ਚੈਨਲ ਵੱਲੋਂ ਕੀਤੇ ਗਏ ਸਰਵੇਖਣ ਨੂੰ ਪੰਜਾਬ ਕਾਂਗਰਸ ਨੇ ਅੱਜ ਖਾਰਿਜ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਸਰਵੇਖਣ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ।

ਪਾਰਟੀ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਮੁੱਖ ਮੰਤਰੀ ਬਣੇ ਹੋਏ ਹਨ ਤੇ ਇਕ ਹੋਰ ਕਾਰਜਕਾਲ ਦੀ ਅਗਵਾਈ ਕਰਨ ਅਤੇ ਵਾਪਸੀ ਲਈ ਤਿਆਰ ਹਨ।

ਸੀਨੀਅਰ ਆਗੂ ਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ “ਸਰਵੇਖਣ” ਬਾਰੇ ਵਿਚਾਰਾਂ ‘ਤੇ ਸਿੱਧਾ ਸਪੱਸ਼ਟ ਕਿਹਾ ਕਿ ਜਾਣ ਬੁੱਝ ਕੇ ਅਤੇ ਸ਼ਰਾਰਤੀ ਢੰਗ ਨਾਲ ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਮਾੜੀ ਤੇ ਬੇਈਮਾਨੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।  

ਪਾਰਟੀ ਦੇ ਬੁਲਾਰੇ ਵੱਲੋਂ ਵਿਸ਼ੇਸ਼ ਤੌਰ ‘ਤੇ ਪੰਜਾਬ ਬਾਰੇ ਇਸ ਪੜਾਅ ‘ਤੇ ਕੀਤੇ ਗਏ ਸਰਵੇਖਣ ਦੇ ਉਦੇਸ਼ਾਂ ‘ਤੇ ਸਵਾਲ ਚੁੱਕਿਆ ਗਿਆ ਜਦਕਿ ਸੂਬੇ ਵਿਚ ਚੋਣਾਂ ਨੂੰ ਹਾਲੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਬਾਕੀ ਹੈ।

ਇਸ ਸਰਵੇਖਣ ਦਾ ਉਦੇਸ਼ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਕਿ ਕਈ ਕਾਰਣਾਂ ਕਰਕੇ ਇਹ ਆਪਣੇ ਕੈਡਰ ਦੇ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਕਿਸੇ ਖ਼ਾਸ ਪਾਰਟੀ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਦੇਸ਼ ਦੇ ਮਿਜਾਜ਼ ਨੂੰ ਦੇਖਦੇ ਹੋਏ ਜੋ ਕਿ ਸੱਤਾਧਾਰੀ ਪਾਰਟੀ ਦੇ ਖਿਲਾਫ਼ ਹੈ, ਇਹ ਜਾਪਦਾ ਹੈ ਕਿ ਇਹ ਸਰਵੇਖਣ ਆਪਣੇ ਵਰਕਰਾਂ ਨੂੰ ਦਿਲਾਸਾ ਦੇਣ ਲਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।

ਬੁਲਾਰੇ ਨੇ ਟਿੱਪਣੀ ਕਰਦਿਆਂ ਕਿਹਾ, “ਜਦੋਂ ਦੇਸ਼ ਭਰ ਦੇ ਕਿਸਾਨ ਸਰਕਾਰ ਖ਼ਿਲਾਫ਼ ਉੱਠ ਖੜੇ ਹੋਏ ਹਨ ਅਤੇ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਰਿਹਾ ਹੈ, ਤਾਂ ਅਜਿਹਾ ਲੱਗਦਾ ਹੈ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਲਈ ਇਕ ਸਪਾਂਸਰ ਸਰਵੇਖਣ ਕੀਤਾ ਗਿਆ ਹੈ, ਜਿਸ ਵਿੱਚ ਇੱਕ ਜ਼ਿੰਮੇਵਾਰ ਚੈਨਲ ਵੀ ਸ਼ਾਮਿਲ ਹੈ”

“ਸਰਵੇਖਣ” ਬਾਰੇ ਸੁਖਬੀਰ ਬਾਦਲ ਦੀ “ਭਾਰੀ ਉਤਸ਼ਾਹਤ” ਪ੍ਰਤੀਕ੍ਰਿਆ ਦਾ ਜ਼ਿਕਰ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣੀ ਪ੍ਰਸਿੱਧੀ ਦੀ ਜਾਂਚ ਕਰਨ ਲਈ ਖੁੱਲ੍ਹੇ ਰੈਫਰੈਂਡਮ ਦੀ ਚੁਣੌਤੀ ਦਿੱਤੀ।

ਬੁਲਾਰੇ ਨੇ ਪੁੱਛਿਆ ਕਿ, “ਹਾਲਾਂਕਿ ਇਸੇ ਸਰਵੇਖਣ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੂਜੇ ਸਭ ਤੋਂ ਵਧੀਆ ਮੁੱਖ ਮੰਤਰੀ ਬਣ ਕੇ ਉਭਰੇ ਹਨ ਤਾਂ ਕੀ ਸੁਖਬੀਰ ਬਾਦਲ ਉਨ੍ਹਾਂ ਨੂੰ ਦੂਜਾ ਸਭ ਤੋਂ ਵਧੀਆ ਮੁੱਖ ਮੰਨਦੇ ਹਨ।”

ਬੁਲਾਰੇ ਨੇ ਸੁਖਬੀਰ ਬਾਦਲ ਨੂੰ ਸਿੱਧਾ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ, “ਇਹ ਲੋਕਪ੍ਰਿਯਤਾ ਵੋਟ ਇੱਕ ਪਾਸੇ ਰੱਖੋ ਤੇ ਬਿਨਾਂ ਕਿਸੇ ਸੁਰੱਖਿਆ ਤੇ ਗਾਰਡ ਦੇ ਪੰਜਾਬ ਦੇ ਕਿਸੇ ਵੀ ਪਿੰਡ ਦਾ ਦੌਰਾ ਕਰੋ ਤੇ ਫੇਰ ਮੁੱਖ ਮੰਤਰੀ ਦੀ ਲੋਕਪ੍ਰਿਯਤਾ ਦੀ ਗੱਲ ਕਰਿਓ”

LEAVE A REPLY

Please enter your comment!
Please enter your name here