*ਕਾਂਗਰਸ ਵਿਚਾਲੇ ਮੁੜ ਛਿੜੀ ਜੰਗ, ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਨੂੰ ਕਿਹਾ ਬੀਜੇਪੀ ਦਾ ‘ਟਾਊਟ’*

0
45

ਚੰਡੀਗੜ੍ਹ 20,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚਾਲੇ ਮੁੜ ਜੰਗ ਛਿੜ ਗਈ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਨਵਜੋਤ ਸਿੱਧੂ ਉੱਪਰ ਹਮਲੇ ਮਗਰੋਂ ਸੁਖਪਾਲ ਖਹਿਰਾ ਵੀ ਮੈਦਾਨ ਵਿੱਚ ਆ ਗਏ ਹਨ। ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਨੂੰ ਨਵਜੋਤ ਸਿੱਧੂ ਉਪਰ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਇਹ ਭ੍ਰਿਸ਼ਟ ਤੇ ਦਾਗ਼ੀ ਆਗੂ ਰਾਜਨੀਤੀ ਵਿੱਚ ਇੱਕ “ਦਲਾਲ” ਦਾ ਕੰਮ ਕਰ ਰਿਹਾ ਹੈ ਜੋ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚਕੇ ਸ਼ਰਾਬ ਤੇ ਖੰਡ ਦੀਆਂ ਮਿੱਲਾਂ ਲਾਉਂਦਾ ਹੈ ਤੇ ਸਰਕਾਰ ਦੀ ਆੜ ਵਿੱਚ ਰੱਜਕੇ

ਸੁਖਪਾਲ ਖਹਿਰਾ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਕਿਹਾ ਦੋਸਤੋ, ਰਾਣਾ ਗੁਰਜੀਤ ਨੂੰ ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਬੇਦਾਗ਼ ਤੇ ਇਮਾਨਦਾਰ ਲੀਡਰ ਹੈ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਣੀ ਚਾਹੀਦੀ ਹੈ। ਇਹ ਭ੍ਰਿਸ਼ਟ ਤੇ ਦਾਗ਼ੀ ਆਗੂ ਰਾਜਨੀਤੀ ਵਿੱਚ ਇੱਕ “ਦਲਾਲ” ਦਾ ਕੰਮ ਕਰ ਰਿਹਾ ਹੈ ਜੋ ਕਿ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚਕੇ ਸ਼ਰਾਬ ਅਤੇ ਖੰਡ ਦੀਆਂ ਮਿੱਲਾਂ ਲਗਾਉਂਦਾ ਹੈ ਤੇ ਸਰਕਾਰ ਦੀ ਆੜ ਵਿੱਚ ਰੱਜਕੇ ਟੈਕਸ ਚੋਰੀ ਕਰਦਾ ਹੈ।

ਉਨ੍ਹਾਂ ਅੱਗੇ ਲਿਖਿਆ ਹੈ ਕਿ UP ਦੀਆਂ ਆਪਣੀਆਂ ਚਾਰ ਖੰਡ ਮਿੱਲਾਂ ਤੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਹ ਕਾਂਗਰਸ ਵਿੱਚ ਰਹਿ ਕੇ BJP ਦੇ ਟਾਊਟ ਵਜੋਂ ਕੰਮ ਕਰਦਾ ਹੈ। ਨਵਜੋਤ ਸਿੱਧੂ ਨੇ ਤਾਂ MP ਰਾਜ ਸਭਾ ਵੀ ਛੱਡੀ ਹੈ ਜਦ ਕਿ ਇਹ ਦਾਗ਼ੀ ਰਾਣਾ ਗੁਰਜੀਤ ਅਮਿਤ ਬਹਾਦੁਰ ਵਰਗੇ ਆਪਣੇ ਰੋਟੀ ਬਣਾਉਣ ਵਾਲੇ ਕਰਿੰਦਿਆਂ ਨੂੰ ਵਰਤ ਕੇ ਬੇਨਾਮੀ ਰੇਤ ਮਾਫੀਆ ਦਾ ਕੰਮ ਕਰਦਾ ਹੈ।

ਖਹਿਰਾ ਨੇ ਲਿਖਿਆ ਹੈ ਕਿ ਯਾਦ ਰਹੇ ਕਿ ਅੱਜ ਵੀ ਰਾਣਾ ਗੁਰਜੀਤ ਦੀ ਉਸ ਬੇਨਾਮੀ ਫ਼ਰਮ ਦਾ 25 ਕਰੋੜ ਪੰਜਾਬ ਸਰਕਾਰ ਨੇ ਜ਼ਬਤ ਕੀਤਾ ਹੋਇਆ ਹੈ, ਇਸ ਲਈ ਇਸ ਨੂੰ ਮੰਤਰੀ ਬਣਾਉਣਾ ਹੀ ਸਿਧਾਂਤਿਕ ਤੋਰ ਤੇ ਗਲਤ ਸੀ। ਜੇਕਰ ਇਸ ਦਾਗ਼ੀ ਨੂੰ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਹੋਰਨਾਂ ਕਾਂਗਰਸੀ ਮੰਤਰੀਆਂ ਨੂੰ ਕੱਢਣ ਦੀ ਕੀ ਲੋੜ ਸੀ ਜਦਕਿ ਉਨ੍ਹਾਂ ਖ਼ਿਲਾਫ਼ ਸਿਰਫ ਇਲਜ਼ਾਮ ਸਨ ਪਰ ਇਸ ਦਾਗ਼ੀ ਮੰਤਰੀ ਖ਼ਿਲਾਫ਼ ਤੱਥਾਂ ਦੇ ਅਧਾਰ ਤੇ ਸਬੂਤ ਅੱਜ ਵੀ ਹਨ? 

LEAVE A REPLY

Please enter your comment!
Please enter your name here