
ਸਰਦੂਲਗਡ਼੍ਹ 16 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ ): ਕਾਂਗਰਸ ਪਾਰਟੀ ਵੱਲੋੰ ਲਛਮਣ ਸਿੰਘ ਸਿੱਧੂ ਦਸੌਂਧੀਆ ਪ੍ਰਧਾਨ ਮੀਡੀਆ ਕਲੱਬ ਝੁਨੀਰ ਨੂੰ ਹਲਕਾ ਸਰਦੂਲਗਡ਼੍ਹ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈਕੇ ਕਾਂਗਰਸੀ ਵਰਕਰਾਂ ਖਾਸਕਰ ਯੂਥ ਚ ਖੁਸ਼ੀ ਪਾਈ ਜਾ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਰਦੂਲਗਡ਼੍ਹ ਅਜੀਤਇੰਦਰ ਸਿੰਘ ਮੋਫਰ ਦੇ ਗ੍ਰਹਿ ਵਿਖੇ ਲਛਮਣ ਸਿੰਘ ਸਿੱਧੂ ਦਸੌਂਧੀਆ ਨੂੰ ਨਿਯੁਕਤੀ ਪੱਤਰ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਲਛਮਣ ਸਿੱਧੂ ਇਕ ਇਮਾਨਦਾਰ ਅਤੇ ਪਾਰਟੀ ਦਾ ਸੱਚਾ ਸਿਪਾਹੀ ਹੈ ਜੋ ਪਾਰਟੀ ਲਈ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਲਛਮਣ ਸਿੰਘ ਸਿੱਧੂ ਦਸੌਧੀਆਂ ‘ਦਾ ਸਰਦੂਲਗਡ਼੍ਹ ਮੰਡੀਕਰਨ ਸਹਿਕਾਰੀ ਸਭਾ’ ਦੇ ਬਤੌਰ ਚੇਅਰਮੈਨ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਦੇਖ ਰੇਖ ਵਿੱਚ ਸਹਿਕਾਰੀ ਸਭਾ ਤਰੱਕੀ ਵੱਲ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲਛਮਣ ਸਿੰਘ ਸਿੱਧੂ ਦਸੌਧੀਆਂ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਮਾਣ ਬਖਸ਼ਦਿਆਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਸੀਨੀਅਰ ਆਗੂ ਤੇ ਸਾਬਕਾ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਪਾਰਟੀ ਦੇ ਹਾਈ ਕਮਾਨ ਟੀਮ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਯੋਗ ਸਮਝਦਿਆਂ ਇਹ ਜ਼ਿੰਮੇਵਾਰੀ ਦਿੱਤੀ ਹੈ। ਇਸ ਮੌਕੇ ਸੀਨੀਅਰ ਆਗੂ ਸੱਤਪਾਲ ਵਰਮਾ ,ਸਰਪੰਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ ,ਸਰਪੰਚ ਕੁਲਵਿੰਦਰ ਸਿੰਘ ਰਾਏਪੁਰ 2, ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਬਿੰਦਰ ਸਿੰਘ ਰਾਮਾਨੰਦੀ, ਦਰਸ਼ਨ ਸਿੰਘ ਮੋਫਰ, ਯੂਥ ਆਗੂ ਰਿੰਪੀ ਬਰਾੜ੍, ਸਰਪੰਚ ਬਲਵਿੰਦਰ ਸਿੰਘ ਚੈਨੇਵਾਲਾ, ਸਿੰਕਦਰ ਸਿੰਘ ਬੀਰੇਵਾਲਾ, ਟੇਕ ਸਿੰਘ ਬੀਰੇਵਾਲਾ, ਧੀਰਾ ਸਿੰਘ ਨੰਗਲ, ਵਿੱਕੀ ਦਾਨੇਵਾਲਾ, ਬਿੰਦਰ ਮਾਨ ਕੋਰਵਾਲਾ, ਮਨਜੀਤ ਸਿੰਘ ਕੋਟਧਰਮੂ ਅਦਿ ਨੇ ਇਸ ਨਿਯੁਕਤੀ ਦੇ ਵਧਾਈ ਦਿੱਤੀ ।
ਕੈਪਸ਼ਨ: ਲਛਮਣ ਸਿੰਘ ਦਸੌਧੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਚੇਅਰਮੈਨ ਬਿਕਰਮ ਮੋਫਰ।
