*ਕਾਂਗਰਸ ਪਾਰਟੀ ਵੱਲੋਂ ਅਮ੍ਰਿਤਪਾਲ ਕੂਕਾ ਜਿਲ੍ਹਾ ਸਪੋਸਕਮੈਨ ਨਿਯੁਕਤ! ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ : ਗਾਗੋਵਾਲ*

0
78

ਮਾਨਸਾ 9 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ )  : ਜਿਲ੍ਹਾ ਕਾਂਗਰਸ ਪਾਰਟੀ ਨੇ ਅਮ੍ਰਿਤਪਾਲ ਸਿੰਘ ਕੂਕਾ ਨੂੰ ਪਾਰਟੀ ਦਾ ਜਿਲ੍ਹਾ ਸਪੋਕਸਮੈਨ ਨਿਯੁਕਤ ਕੀਤਾ ਹੈ। ਕੂਕਾ ਦੀ ਇਹ ਨਿਯੁਕਤੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵੱਲੋਂ ਕੀਤੀ ਗਈ ਹੈ। ਗਾਗੋਵਾਲ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਦਾ ਹੋਰ ਵੀ ਵਿਸਥਾਰ ਕਰਕੇ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ। ਅਮ੍ਰਿਤਪਾਲ ਸਿੰਘ ਕੂਕਾ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਉਨ੍ਹਾਂ ਨੇ ਹਮੇਸ਼ਾ ਮਹੱਤਵਪੂਰਨ ਕੰਮ ਕੀਤਾ ਹੈ। ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਪਾਰਟੀ ਨੂੰ ਜਥੇਬੰਦਕ ਕਰਕੇ ਸਾਰੇ ਮਤਭੇਦ ਮਿਟਾਉਂਦਿਆਂ ਉਸ ਵਿੱਚ ਹੋਰ ਨਿਯੁਕਤੀਆਂ ਆਉਂਦੇ ਸਮੇਂ ਵਿੱਚ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਇਸ ਮੌਕੇ ਅਮ੍ਰਿਤਪਾਲ ਸਿੰਘ ਕੂਕਾ ਨੂੰ ਵੀ ਵਧਾਈ ਦਿੱਤੀ। ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟਾਉਂਦਿਆਂ ਕੂਕਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੋਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰੇ ਵਰਕਰਾਂ, ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਜੋ ਪਾਰਟੀ ਦੀਆਂ ਨੀਤੀਆਂ ਦਾ ਵਿਸਥਾਰ ਕੀਤਾ ਜਾ ਸਕੇ। ਇਸ ਮੌਕੇ ਕੂਕਾ ਨੂੰ ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਐਡਵੋਕੇਟ ਪਰਵਿੰਦਰ ਸਿੰਘ ਬਹਿਣੀਵਾਲ, ਨੰਬਰਦਾਰ ਹਰਮੇਲ ਸਿੰਘ ਖੋਖਰ, ਕਾਂਗਰਸੀ ਆਗੂ ਸੁਖਦਰਸ਼ਨ ਸਿੰਘ ਖਾਰਾ, ਕੋਂਸਲਰ ਅਮਨਦੀਪ ਸਿੰਘ ਢੂੰਡਾ, ਯੂਥ ਕਾਂਗਰਸੀ ਆਗੂ ਗੋਗਾ ਸਿੰਘ, ਗੁਰਤੇਜ ਸਿੰਘ ਫਫੜੇ, ਗੁਰਦੀਪ ਸਿੰਘ ਫਫੜੇ, ਸਤੀਸ਼ ਕੁਮਾਰ ਮਹਿਤਾ, ਹਰਭਜਨ ਸਿੰਘ ਰੱਲਾ ਚੇਅਰਮੈਨ ਪੀ.ਏ.ਡੀ, ਯੂਥ ਕਾਂਗਰਸੀ ਆਗੂ ਬਬਲਾ ਸਿੰਘ, ਦਰਸ਼ਨਪਾਲ ਸਿੰਘ ਰੱਲਾ, ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਸਰਪੰਚ ਕੁਲਦੀਪ ਸਿੰਘ ਬੱਪੀਆਣਾ, ਯੂਥ ਕਾਂਗਰਸ ਦੇ ਸੀਨੀਅਰੀ ਆਗੂ ਕਮਲ ਚੂਨੀਆ ਨੇ ਵੀ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here