*ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੀ ਰਾਜਨੀਤਕ ਪਾਰੀ ਸਫਲ ਹੋਵੇਗੀ ਜਾਂ ਅਸਫਲ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ*

0
132

*ਬਰਨਾਲਾ 3.ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) ਇੰਟਰਨੈਸ਼ਨਲ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪੰਜਾਬੀ ਗਾਇਕੀ ਵਿੱਚ ਧੁੰਮਾਂ ਪਾਉਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਛਤਰ ਛਾਇਆ ਹੇਠ ਰਾਜਨੀਤੀ ਦਾ ਸਫ਼ਰ ਸ਼ੁਰੂ ਕਰ ਲਿਆ ਹੈ। ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ ਦਾ ਸਭ ਤੋਂ ਵੱਡਾ ਜਿਹੜਾ ਸਿਹਰਾ ਏ ਉਹ ਕੈਬਨਿਟ ਮੰਤਰੀ ਟਰਾਂਸਪੋਰਟ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਜਾਂਦਾ ਹੈ ਰਾਜਾ ਵੜਿੰਗ ਨੇ ਮਾਨਸ ਔਰ ਬਠਿੰਡਾ ਦੇ ਵਿੱਚ ਸਿੱਧੇ ਤੌਰ ਉੱਤੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਸੁਖਬੀਰ ਸਿੰਘ ਬਾਦਲ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਰਾਜਨੀਤਕ ਤੌਰ ਤੇ ਟੱਕਰ ਦੇਣ ਲਈ ਸਿੱਧੂ ਮੂਸੇਵਾਲੇ ਦੀ ਚੋਣ ਕਰਕੇ ਅਕਾਲੀ ਦਲ ਅੱਗੇ ਹਥਿਆਰ ਵਾਂਗ ਵਰਤਣ ਦਾ ਸੰਕੇਤ ਦਿੱਤਾ ਹੈ ਜਿਸਦੇ ਆਫਰਸ ਦੇ ਨਾਲ ਸਿੱਧੂ ਮੂਸੇਵਾਲਾ ਨੇ ਚੰਡੀਗੜ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਅਤੇ ਕਈ ਹੋਰ ਮੰਤਰੀਆਂ ਦੀ ਹਾਜ਼ਰੀ ’ਚ ਕਾਂਗਰਸ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ 3-4 ਸਾਲ ਦੀ ਗਾਇਕੀ ਤੋਂ ਬਾਅਦ ਉਸ ਨੇ ਸੋਚ ਵਿਚਾਰ ਕੇ ਮਾਨਸਾ ਨੂੰ ਵਿਕਾਸ ਰਾਹੀਂ ਪੰਜਾਬ ਦੇ ਨਕਸ਼ੇ ਤੇ ਲਿਆਉਣ ਦੇ ਮੰਤਵ ਸਦਕਾ ਰਾਜਨੀਤੀ ’ਚ ਆਉਣ ਦਾ ਫ਼ੈਸਲਾ ਲਿਆ ਹੈ। ਸਿੱਧੂ ਨੇ ਕਿਹਾ ਕਿ ‘ਸਿਸਟਮ ਨੂੰ ਬਦਲਣ ਲਈ ਸਿਸਟਮ ਦਾ ਹਿੱਸਾ ਬਣਨਾ ਜ਼ਰੂਰੀ ਹੈ’। ਪੰਜਾਬ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਆਮ ਲੋਕਾਂ ਦੀ ਪਾਰਟੀ ਹੈ, ਕਾਂਗਰਸ ਵਿੱਚ ਮਿਹਨਤਕਸ਼ ਲੋਕਾਂ ਦੀ ਕਦਰ ਹੁੰਦੀ ਹੈ। ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਹੀ ਸਿੱਧੂ ਮੂਸੇਵਾਲਾ ਨੇ ਵੱਡੀ ਸਿਆਸੀ ਗੱਲ ਕਰਦੇ ਹੋਏ ਕਿਹਾ ਕਿ ‘‘ਬਠਿੰਡਾ ਅਤੇ ਮਾਨਸਾ ਮੇਰੇ ਨਾਲ ਜੁੜਿਆ ਹੋਇਆ ਹੈ’’। ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਸਿੱਧੂ ਮੂਸੇਵਾਲਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਦਿੱਲੀ ਹਾਈਕਮਾਂਡ ਦੇ ਅਸ਼ੀਰਵਾਦ ਲਈ ਰਵਾਨਾ ਹੋਇਆ। ਸਿੱਧੂ ਮੂਸੇਵਾਲੇ ਵੱਲੋਂ ਵਿਧਾਨ ਸਭਾ ਦੀ ਚੋਣ ਲੜਨਾ ਲੱਗਭੱਗ ਤੈਅ ਹੈ, ਜਿਸ ਦਾ ਸੰਕੇਤ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੌਜਵਾਨ ਪੀੜੀ ’ਚ ਕਾਫੀ ਹਰਮਨ ਪਿਆਰਾ ਗਾਇਕ ਹੈ, ਜਿਸ ਦੇ ਸੋਸ਼ਲ ਮੀਡੀਆ ’ਤੇ ਕਰੋੜਾਂ ਫਾਲੋਅਰ ਹਨ ਪ੍ਰੰਤੂ ਸਿੱਧੂ ਮੂਸੇਵਾਲਾ ਆਪਣੇ ਚਹੇਤਿਆਂ ਨੂੰ ਕਾਂਗਰਸ ਨਾਲ ਕਿਵੇਂ ਜੋੜੇਗਾ, ਇਹ ਉਸ ਲਈ ਕਿਸੇ ਚੈਲੇਂਜ ਤੋਂ ਘੱਟ ਨਹੀਂ ਹੋਵੇਗਾ ਪਰ ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਉੱਤੇ ਦੋ ਲੱਖ ਫਾਲੋਅਰ ਸਿੱਧੂ ਦੇ ਕਾਂਗਰਸ ਪਾਰਟੀ ਵਿੱਚ ਜਾਣ ਤੇ ਖ਼ਫਾ ਹੈ ਕਿਉਂਕਿ ਸਿੱਧੂ ਦੇ ਚਹੇਤਿਆਂ ’ਚ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਸ਼ਾਮਲ ਹਨ। ਪੱਤਰਕਾਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਏਕੇ ਸਨਤਾਲੀ ਪਰਚੀ ਸਬੰਧੀ ਗੱਲ ਕਰਨ ਉਤੇ ਕਿਸੇ ਨੇ ਕੋਈ ਜਵਾਬ ਨਾ ਦਿੰਦਿਆਂ ਪ੍ਰੈੱਸ ਕਾਨਫਰੰਸ ਵਿੱਚੋਂ ਉੱਠ ਕੇ ਚਲੇ ਗਏ ਡਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਇਸ ਦਾ ਜਵਾਬ ਦਿੰਦਾ ਹਾਂ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ਵਿੱਚ ਜਾਣ ਤੋਂ ਬਾਅਦ ਕੀ ਸਮੀਕਰਨ ਬਣਦੇ ਹਨ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ

NO COMMENTS