*ਕਾਂਗਰਸ ਪਾਰਟੀ ਨੇ ਸੱਤਪਾਲ ਸਿੰਘ ਮੂਲੇਵਾਲਾ ਨੂੰ ਕਾਂਗਰਸ ਕਿਸਾਨ ਸੈੱਲ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਲਗਾਇਆ- ਅਰਸ਼ਦੀਪ ਸਿੰਘ ਗਾਗੋਵਾਲ*

0
57

ਮਾਨਸਾ, 27 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਸੱਤਪਾਲ ਸਿੰਘ ਮੂਲੇਵਾਲਾ ਨੂੰ ਕਾਂਗਰਸ ਕਿਸਾਨ ਸੈੱਲ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਲਗਾਇਆ ਗਿਆ ਹੈ। ਜਿਸ ਦੀ ਖੁਸ਼ੀ ਸਮੂਹ ਕਾਂਗਰਸੀ ਆਗੂ ਅਤੇ ਵਰਕਰਾਂ ਨੇ ਮਨਾਈ। ਇਸ ਮੌਕੇ ਤੇ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਕਿਹਾ ਕਿ ਵੱਡਾ ਵੀਰ ਸੱਤਪਾਲ ਸਿੰਘ ਮੂਲੇਵਾਲਾ ਬਹੁਤ ਵਧੀਆ ਇਨਸਾਨ ਤਾਂ ਹੈ ਹੀ ਨਾਲ ਨਾਲ ਇੱਕ ਜ਼ਿੰਮੇਵਾਰ ਅਤੇ ਇਮਾਨਦਾਰ ਕਾਂਗਰਸੀ ਵਰਕਰ ਵੀ ਹੈ। ਮੈਂ ਹਾਈਕਮਾਂਡ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਸਤਪਾਲ ਸਿੰਘ ਨੂੰ ਕਿਸਾਨ ਸੈੱਲ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਲਗਾਇਆ ਅਤੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਵਧਾਈਆਂ ਦਿੰਦਾ ਹਾਂ।
ਇਸ ਮੌਕੇ ਤੇ ਕਾਂਗਰਸੀ ਆਗੂ ਭੂਸ਼ਨ ਮੱਤੀ, ਬਲਕਰਨ ਬੱਲੀ ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਲਵਿੰਦਰ ਮਹਿਤਾ ਨਗਰ ਕੌਂਸਲਰ ਵਾਰਡ ਨੰਬਰ 5 ਸਤੀਸ਼ ਮਹਿਤਾ, ਗੁਰਜੀਤ ਸਿੰਘ ਬੰਗੀ, ਕਮਲ਼ ਚੂਨੀਆਂ, ਦੀਪਾਂ ਸਿੰਘ ਸਾਬਕਾ ਕੌਸਲਰ, ਅੰਮ੍ਰਿਤਪਾਲ ਗੋਗਾ ਵਾਰਡ ਨੰਬਰ 7, ਅਤੇ ਸੰਦੀਪ ਮਹਿਤਾ ਭਿੱਖੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here