*ਕਾਂਗਰਸ ਦੇ ਕਾਰਜਕਾਲ ਦੌਰਾਨ ਸੂਬੇ ਚ ਭ੍ਰਿਸਟਾਚਾਰ ਸਿਖ਼ਰਾਂ ਤੇ ਪੁੱਜਾ – ਚੀਮਾ*

0
11

ਦਿੜ੍ਹਬਾ ਮੰਡੀ, 29 ਜੁਲਾਈ (ਸਾਰਾ ਯਹਾਂ/ਰੀਤਵਾਲ) ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਸ¨ਬੇ ਅੰਦਰ ਭ੍ਰਿਸਟਾਚਾਰ ਨੂੰ ਰੋਕਣ ’ਚ ਬ¨ਰੀ ਅਫਸਲ ਰਹੀ ਹੈ। ਜਿਸ ਕਰਕੇ
ਇਸ ਰਾਜ ਫ਼#39;ਚ ਭ੍ਰਿਸਟਾਚਾਰ ਦਾ ਬੋਲਬਾਲਾ ਕਈ ਗੁਣਾਂ ਜਿਆਦਾ ਵਧ ਗਿਆ ਹੈ। ਖਾਸ ਕਰਕੇ ਤਹਿਸੀਲਾਂ ਅੰਦਰ
ਇਹ ਭ੍ਰਿਸਟਾਚਾਰ ਸਿਖਰਾਂ ’ਤੇ ਹੈ। ਜਿੱਥੇ ਹਰ ਇੱਕ ਛੋਟੇ ਵੱਡੇ ਕੰਮ ਨੂੰ ਬਿਨ੍ਹਾਂ ਰਿਸਵਤ ਲੈਣ ਤੋਂ ਨਹੀ
ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ
ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ
ਦੇ ਰਾਜ ਅੰਦਰ ਹਰ ਵਿਭਾਗ ਵਿੱਚ ਭ੍ਰਿਸਟਾਚਾਰ ਦਾ ਬੋਲਬਾਲਾ ਸਿਖਰਾਂ ਤੇ ਹੈ ਜਦੋਂਕਿ ਕੈਪਟਨ ਅਮਰਿੰਦਰ
ਸਿੰਘ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸਾਸਨ ਦੇਣ ਦਾ ਦਾਅਵਾ
ਕੀਤਾ ਸੀ। ਪਰ ਤਹਿਸੀਲ ਪੱਧਰ ਦੇ ਹਰ ਵਿੰਗ ਵਿੱਚ ਵੱਡੀ ਪੱਧਰ ਤੇ ਰਿਸਵਤ ਖੋਰੀ ਚੱਲ ਰਹੀ ਹੈ। ਤਹਿਸੀਲ ਅੰਦਰ ਬਿਨਾਂ
ਕਿਸੇ ਡਰ ਭੈਅ ਤੋਂ ਲੋਕਾਂ ਦੀ ਲੁੱਟ ਕਰਨ ਲਈ ਰਜਿਸਟਰੀਆਂ ਤੇ ਹੋਰ ਕੰਮਾਂ ਕਾਰਾਂ ਵਿੱਚ ਬੇਮਤਲਬ ਦੇ ਨੁੱਕਸ
ਕੱਢ ਕੇ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਦ¨ਸਰੇ ਪਾਸੇ ਇੰਤਕਾਲ ਕਰਵਾਉਣ ਤੋਂ ਲੈ ਕੇ ਹੋਰ
ਗਲਤੀਆਂ ’ਚ ਸੋਧ ਕਰਵਾਉਣ ਦੇ ਨਾਮ ’ਤੇ ਲੋਕਾਂ ਤੋਂ ਹਜਾਰਾਂ ਰੁਪਏ ਦੀ ਰਿਸਵਤ ਬਟੋਰੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਦਿੜ੍ਹਬਾ ਹਲਕੇ ਦੀ ਤਹਿਸੀਲ ਅੰਦਰ ਹੀ ਬਹੁਤ ਵੱਡਾ ਗੋਲਮਾਲ ਚੱਲ ਰਿਹਾ ਹੈ। ਫਰਦ ਬਦਰ ਦੀ
ਪ੍ਰਕਿਰਿਆ ਮਾਲ ਵਿਭਾਗ ਦੇ ਮੁਲਾਜ਼ਮਾਂ ਲਈ ਨੋਟ ਛਾਪਣ ਵਾਲੀ ਮਸ਼ੀਨ ਬਣ ਗਈ ਹੈ ਜਿਸ ਰਾਹੀਂ ਇਹ ਭੋਲੇ
ਭਾਲੇ ਲੋਕਾਂ ਦੇ ਜ਼ਮੀਨੀ ਰਿਕਾਰਡ ਵਿਚ ਜਾਣਬੁੱਝ ਕੇ ਭਾਰੀ ਗਲਤੀਆਂ ਕਰਕੇ ਮੋਟੀ ਰਕਮ ਵਸ¨ਲਦੇ ਹਨ। ਫਰਦ ਬਦਰ
ਵਿਚ ਲਿਖਤੀ ਰ¨ਪ ਵਿਚ ਨੋਟ ਦੇ ਕੇ ਆਪਣੀ ਗਲਤੀ ਮੰਨੀ ਜਾਂਦੀ ਹੈ ਕਿ ਫਲਾਣੇ ਸਮੇਂ ਰਿਕਾਰਡ ਵਿਚ ਇਹ ਗਲਤੀ ਰਹਿ
ਗਈ ਸੀ ਪਰ ਫਿਰ ਵੀ ਇਸਦਾ ਖਮਿਆਜ਼ਾ ਆਮ ਲੋਕਾਂ ਨੂੰ ਆਪਣੀ ਲੁੱਟ ਕਰਵਾ ਕੇ ਭੁਗਤਣਾ ਪੈਂਦਾ ਹੈ।
ਅਜਿਹੀਆਂ ਤਮਾਮ ਫਰਦ ਬਦਰਾਂ ਦੀ ਉੱਚ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ। ਜਿਸ ਹਲਕਾ ਵਿਚ ਇਹ ਵੱਧ
ਪਾਈਆਂ ਜਾਂਦੀਆਂ ਹਰ ਉੱਥੋਂ ਦੇ ਜਿੰੰਮੇਵਾਰ ਸਾਰੇ ਹੀ ਮੁਲਾਜæਮਾਂ ਖਿਲਾਫ ਸਖਤ ਤੋਂ ਸਖਤ
ਕਾਰਵਾਈ ਹੋਵੇ। ਦ¨ਸਰੇ ਪਾਸੇ ਸੁਵਿਧਾ ਕੇਦਰਾਂ ਵਿੱਚ ਲੋਕਾਂ ਨੂੰ ਸੁਵਿਧਾ ਦੇਣ ਦੇ ਨਾਮ ’ਤੇ ਸਰਕਾਰ ਨਿੱਜੀ
ਕੰਪਨੀਆਂ ਨੂੰ ਮੋਟਾ ਫਾਇਦਾ ਦੇ ਰਹੀ ਹੈ ਪਰ ਆਮ ਲੋਕਾਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ ਕਿਉਂਕਿ
ਸੁਵਿਧਾ ਸੈਟਰਾਂ ਅੰਦਰ ਕੰਮ ਕਰਵਾਉਣ ਲਈ ਸਵੇਰੇ 9 ਵਜੇ ਤੱਕ ਟੋਕਨ ਲੈਣਾ ਪੈਂਦਾ ਹੈ ਜੋ ਹਰ ਕਿਸੇ ਦੇ
ਵੱਸ ਵਿਚ ਨਹੀਂ ਗਰੀਬ ਲੋਕੀਂ ਕਈ ਕਈ ਦਿਨ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਸਭ ਤੋਂ ਜ਼ਿਆਦਾ ਪਰੇਸ਼ਾਨੀ
ਅਪੰਗ, ਬਿਰਧਾਂ, ਔਰਤਾਂ ਨੂੰ ਹੁੰਦੀ ਹੈ। ਲੋਕੀਂ ਸੇਵਾ ਕੇਂਦਰ ਤੋਂ ਸੇਵਾਵਾਂ ਲੈਣ ਲਈ ਸਵੇਰੇ ਚਾਰ ਪੰਜ
ਵਜੇ ਹੀ ਆਕੇ ਲਾਇਨਾਂ ਵਿਚ ਲੱਗ ਜਾਂਦੇ ਹਨ ਕਈ ਪਿੰਡਾਂ ਵਿੱਚ 9 ਵਜੇ ਸ਼ਹਿਰ ਨੂੰ ਕੋਈ ਬੱਸ ਵੀ ਨਹੀ ਆਉਂਦੀ।
ਜਿਸ ਕਰਕੇ ਆਮ ਲੋਕਾਂ ਕੋਲ ਆਉਣ-ਜਾਣ ਦੇ ਸਾਧਨ ਨਾ ਹੋਣ ਕਰਕੇ ਉਨ੍ਹਾਂ ਨੂੰ ਪ੍ਰਸਾਨੀ ਝੱਲਣੀ ਪੈਂਦੀ
ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸæਾਸਨ ਦੇ ਉੱਚ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਗਰੀਬ ਲੋਕਾਂ
ਦੀ ਬੇਖੌਫ ਹੋ ਰਹੀ ਅੰਨੀ ਲੁੱਟ ਨੂੰ ਮ¨ਕ ਦਰਸ਼ਕ ਬਣ ਕੇ ਵੇਖ ਰਹੇ ਹਨ। ਉਨਾਂ ਕਿਹਾ ਕਿ ਜਨਤਾ ਦਾ ਇਹ ਮਸਲਾ
ਮੈਂ ਵਿਧਾਨ ਸਭਾ ਵਿੱਚ ਵੀ ਉਠਾਵਾਗਾਂ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਪ੍ਰਸਾਸਨਕ
ਅਤੇ ਰਾਜਨੀਤਕ ਸੁਧਾਰਾਂ ਲਈ ਆਮ ਆਦਮੀ ਪਾਰਟੀ ਤੋਂ ਬਿਨ੍ਹਾਂ ਹੋਰ ਕੋਈ ਬਦਲ ਨਹੀ ਹੈ। ਜਿਸ ਕਰਕੇ
ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਹੁਮਤ ਮਿਲਣ ’ਤੇ ਲੋਕਾਂ ਦੀਆਂ ਜੇਬਾਂ ਵਿੱਚੋਂ
ਕਢਵਾਈ ਗਈ ਮਿਹਨਤ ਦੀ ਕਮਾਈ ਦੇ ਪੈਸਿਆਂ ਦਾ ਕੱਲਾ-ਕੱਲਾ ਹਿਸਾਬ ਲਿਆ ਜਾਵੇਗਾ ਅਤੇ ਸ¨ਬੇ ਦੇ
ਲੋਕਾਂ ਨੂੰ ਸਾਫ-ਸੁਥਰਾ ਪ੍ਰਸਾਸਨ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here