*ਕਾਂਗਰਸ ਦੀ ਤਰ੍ਹਾਂ ਹੁਣ ਇਹ ਸਰਕਾਰ ਵੀ ਤੁਰ ਪਈ ਜਨਤਾ ਨੂੰ ਲੁੱਟਣ ਅਤੇ ਕੁੱਟਣ ਦੇ ਰਾਹ ਤੇ:ਸੁਖਬੀਰ ਬਾਦਲ*

0
178

ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਲੁਟਿਆ ਅਤੇ ਕੁੱਟਿਆ ਅਤੇ ਹੁਣ ਇਹ ਸਰਕਾਰ ਵੀ ਉਸੇ ਰਾਹ ਤੇ ਤੁਰ ਪਈ ਹੈ, ਪਰ ਹਮੇਸ਼ਾ ਲੋਕਾਂ ਦੀ ਬਾਂਹ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਫੜ੍ਹੀ ਹੈ। ਇਹ ਸ਼ਬਦ ਅੱਜ ਇੱਥੇ ਵਪਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਚ ਵਿਰੋਧੀਆਂ ਨੇ ਭਾਈਚਾਰਕ ਸਾਂਝ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੇ ਰਾਜ ਦੌਰਾਨ ਚਹੁੰਮੁੱਖੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵੱਡੇ ਕਾਰੋਬਾਰ ਦੇ ਹਰ ਵਪਾਰੀ ਵਰਗ ਨੂੰ ਮਜਬੂਤ ਕੀਤਾ ਹੈ ਉਥੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਨੂੰਹ ਮਾਸ ਦੇ ਰਿਸ਼ਤੇ ਨੂੰ ਕਾਇਮ ਰੱਖਦਿਆਂ ਮਹਿਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆੜ੍ਹਤੀ ਵਰਗ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਜੰਗਲ ਰਾਜ ਹੈ ਅਤੇ ਅੱਜ ਪੰਜਾਬ ਦਾ ਮੁੱਖ ਮੰਤਰੀ ਸਿਰਫ ਮੁੱਖ ਮੰਤਰੀ ਦੀ ਫੀਲਿੰਗ ਲੈ ਕੇ ਝੂਠੀ ਬਿਆਨਬਾਜੀ ਦੇ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਹਨ ਜੇਕਰ ਤੁਸੀਂ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰਕ ਸਾਂਝ, ਕਿਰਸਾਨੀ ਦੀ ਮਜਬੂਤੀ, ਵਪਾਰ ਦੀ ਮਜਬੂਤੀ, ਸਿੱਖਿਆ ਅਤੇ ਸਿਹਤ ਸਹੂਲਤਾਂ ਚ ਮੁੜ ਬਹਾਲੀ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰੋ। ਉਨ੍ਹਾਂ ਕਿਹਾ ਕਿ ਇਸ ਹਲਕੇ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਤੱਕ ਬੱਚਾ ਬੱਚਾ ਆਸਾਨੀ ਨਾਲ ਪਹੁੰਚ ਕਰ ਰਿਹੈ। ਬੀਬਾ ਬਾਦਲ ਪਰਿਵਾਰ ਵਿੱਚ ਵੀ ਬਠਿੰਡਾ ਹਲਕੇ ਲਈ ਗੰਭੀਰ ਵਿਚਾਰ ਚਰਚਾ ਕਰਦੇ ਹਨ। ਉਹ ਪਰਿਵਾਰ ਤੋਂ ਵੱਧ ਹਲਕੇ ਦੇ ਲੋਕਾਂ ਨੂੰ ਜਿਆਦਾ ਪਸੰਦ ਕਰਦੇ ਹਨ। ਇਸ ਮੌਕੇ ਤੇ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਵੱਲੋਂ ਸਮੂਹ ਵਪਾਰੀ ਵਰਗ ਦਾ ਸਵਾਗਤ ਕਰਦਿਆਂ ਅਪੀਲ ਕੀਤੀ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਸਹਿਯੋਗ ਦੇਣ। ਇਸ ਮੌਕੇ ਤੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਤੋਂ ਇਲਾਵਾ ਸਮੂਹ ਵਪਾਰੀ ਵਰਗ ਦੇ ਆਗੂ ਸ਼ਾਮਲ ਸਨ। ਇਸ ਮੌਕੇ ਕੌਂਸਲਰ ਕਾਲੂ ਮਦਾਨ, ਕੌਂਸਲਰ ਰਜਿੰਦਰ ਸੈਣੀ ਝੰਡਾ, ਕੌਂਸਲਰ ਦੀਪੂ ਸਿੰਘ, ਕੌਂਸਲਰ ਤਾਰੀ ਫੌਜੀ, ਬਿੰਦਰੀ ਮੈਂਬਰ, ਗੁਰਵਿੰਦਰ ਸੋਨੂੰ, ਸ਼ੈਲਰ ਐਸੋਸੀਏਸ਼ਨ ਦੇ ਸ਼ਾਮ ਲਾਲ ਧਲੇਵਾ, ਕਾਕਾ ਕੋਚ, ਸਰਪੰਚ ਜਗਤਾਰ ਸਿੰਘ ਗੁਰਨੇ, ਅੱਗਰਵਾਲ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ , ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ, ਸਤੀਸ਼ ਸਿੰਗਲਾ , ਸ਼ਿਵ ਕਾਂਸਲ, ਰਾਜ ਮਿੱਤਲ,ਸੁਰਿੰਦਰ ਠੇਕੇਦਾਰ , ਅਸ਼ੋਕ ਤਨੇਜਾ, ਸੁਭਾਸ਼ ਕੁਮਾਰ,ਨਰੇਸ਼ ਕੁਮਾਰ , ਰਾਜਿੰਦਰ ਗੋਇਲ,  ਨਰੇਸ਼ ਕੁਮਾਰ , ਰਾਜੇਸ਼ ਕਾਲਾ, ਸੁਸ਼ੀਲ ਸਰਦਾਨਾ,ਮੋਜੂਦ ਸਨ।

NO COMMENTS