*ਕਾਂਗਰਸ ‘ਚ ਛਿੜਿਆ ਨਵਾਂ ਘਮਾਸਾਣ, ਵਿਧਾਇਕ ਪਿੰਕੀ ਵੱਲੋਂ ਡੀਜੀਪੀ ਚਟੋਪਾਧਿਆਏ ‘ਤੇ ਵੱਡਾ ਇਲਜ਼ਾਮ*

0
64

ਚੰਡੀਗੜ੍ਹ  21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੇ ਇੱਕ ਭਗੌੜੇ ਮੁਜ਼ਰਮ ਨੂੰ ਲੈ ਕੇ ਘੁੰਮ ਰਹੇ ਹਨ। ਉਹ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਮੁਲਜ਼ਮ ਹੈ। ਉਹ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪਿੰਕੀ ਦੇ ਇਨ੍ਹਾਂ ਇਲਜ਼ਾਮਾਂ ਨਾਲ ਕਾਂਗਰਸ ਵਿੱਚ ਜੰਗ ਹੋਰ ਵਧ ਸਕਦੀ ਹੈ ਕਿਉਂਕਿ ਪਰਮਿੰਦਰ ਪਿੰਕੀ ਕਾਂਗਰਸ ਦੇ ਹੀ ਵਿਧਾਇਕ ਹਨ। ਇਸ ਦੇ ਨਾਲ ਹੀ ਡੀਜੀਪੀ ਚਟੋਪਾਧਿਆਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ‘ਤੇ ਵਿਧਾਇਕ ਪਰਮਿੰਦਰ ਪਿੰਕੀ ਨੇ ਬਲਾਤਕਾਰ ਦੇ ਮਾਮਲੇ ‘ਚ ਭਗੌੜਾ ਅਪਰਾਧੀ ਨਾਲ ਨੇੜਤਾ ਦਾ ਇਲਜ਼ਾਮ ਲਾਇਆ ਹੈ।

ਪਿੰਕਾ ਨੇ ਕਿਹਾ ਹੈ ਕਿ ਭਗੌੜਾ ਮੁਲਜ਼ਮ ਡੀਜੀਪੀ ਨਾਲ ਘੁੰਮਦਾ ਹੈ। ਉਹ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦੀ ਹੈ। ਮੈਂ ਜਲਦੀ ਹੀ ਸੀਐਮ ਚੰਨੀ ਨਾਲ ਇਸ ਬਾਰੇ ਗੱਲ ਕਰਾਂਗਾ। ਪਰਮਿੰਦਰ ਪਿੰਕੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੁਪਰੀਮ ਕੋਰਟ ਵੱਲੋਂ ਭਗੌੜੇ ਮੁਜ਼ਰਮ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ, ਫਿਰ ਵੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਿਸ਼ਾਨੇ ‘ਤੇ

ਦੱਸ ਦਈਏ ਕਿ ਡੀਜੀਪੀ ਚਟੋਪਾਧਿਆ ਅਕਾਲੀ ਦਲ ਦੇ ਵੀ ਨਿਸ਼ਾਨੇ ਉੱਪਰ ਆ ਗਿਆ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਬਿਕਰਮ ਮਜੀਠੀਆ ਖਿਲਾਫ ਗਲਤ ਕੇਸ ਦਾਇਰ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਉਹੀ ਚਟੋਪਾਧਿਆਏ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ 2002 ਵਿੱਚ ਬਾਦਲ ਪਰਿਵਾਰ ਖਿਲਾਫ ਕੇਸ ਬਣਾਉਣ ਲਈ ਵਰਤਿਆ ਸੀ। ਉਹ ਸਾਰੇ ਕੇਸ ਅਦਾਲਤਾਂ ਵਿੱਚ ਕਿਤੇ ਨਾਲ ਟਿਕ ਸਕੇ ਸੀ ਤੇ ਅਸੀਂ ਬਰੀ ਹੋ ਗਏ ਸੀ। 


ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਦੀ ਚੁਣੌਤੀ ਨੂੰ ਕਬੂਲਿਆ ਹੈ। ਬਿਕਰਮ ‘ਤੇ ਝੂਠਾ ਕੇਸ ਬਣਾਇਆ ਗਿਆ ਹੈ। ਅਸੀਂ ਕਾਨੂੰਨੀ ਲੜਾਈ ਲੜਾਂਗੇ ਤੇ ਕਾਂਗਰਸ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਾਂਗੇ। ਜੇਕਰ ਅਕਾਲੀ ਦਲ ਦੀ ਸਰਕਾਰ ਆਈ ਤਾਂ ਝੂਠੇ ਕੇਸ ਬਣਾਉਣ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ।

LEAVE A REPLY

Please enter your comment!
Please enter your name here