*ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਲਾਈਵ ਹੋ ਕੇ ਕਿਸਾਨਾਂ ਤੋਂ ਮੰਗੀ ਮਾਫੀ*

0
60

ਗੁਰਦਾਸਪੁਰ 15,ਸਤੰਬਰ (ਸਾਰਾ ਯਹਾਂ /ਬਿਊਰੋ ਨਿਊਜ਼) ਕਾਦੀਆਂ ਤੋਂ ਕਾਂਗਰਸੀ ਵਿਧਾਇਕ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਭਰਾ ਫਤਹਿਜੰਗ ਸਿੰਘ ਬਾਜਵਾ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਹੈ। ਦਰਅਸਲ ਬੀਤੀ ਦਿਨ ਕਿਸਾਨਾਂ ਵੱਲੋਂ ਫਤਿਹਜੰਗ ਸਿੰਘ ਦਾ ਪੁਤਲਾ ਫੂਕਿਆਂ ਗਿਆ ਸੀ।

ਕਿਸਾਨਾਂ ਦਾ ਕਹਿਣਾ ਸੀ ਕਿ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ, ਜਿਸ ਕਰਕੇ ਕਿਸਾਨਾਂ ਵਿੱਚ ਵਿਧਾਇਕ ਪ੍ਰਤੀ ਰੋਸ ਹੈ। ਹੁਣ ਵਿਧਾਇਕ ਫਤਿਹਜੰਗ ਬਾਜਵਾ ਨੇ ਆਪਣੀ ਫੇਸਬੁੱਕ ਤੋਂ ਲਾਈਵ ਹੋ ਕੇ ਕਿਸਾਨਾਂ ਕੋਲੋ ਮਾਫ਼ੀ ਮੰਗੀ ਹੈ।

ਬੀਤੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਕਾਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਵਿਧਾਇਕ ਨੇ ਆਪਣੀ ਫੇਸਬੁੱਕ ਤੋਂ ਲਾਈਵ ਹੋ ਕੇ ਆਪਣੇ ਬਿਆਨ ਤੇ ਸਫ਼ਾਈ ਦਿੰਦਿਆਂ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ।

LEAVE A REPLY

Please enter your comment!
Please enter your name here