ਬੁਢਲਾਡਾ/ਬਰੇਟਾ/ਬੋਹਾ 21 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ):ਕਾਂਗਰਸੀ ਪਾਰਟੀ ਦੇ ਵਰਕਰਾਂ ਦੀ ਸਖ਼ਤ ਮਿਹਨਤ ਨਾਲ 15 ਸਾਲਾਂ ਤੋਂ ਅਕਾਲੀ ਦਲ ਦੇ ਗੜ ਮੰੰਨੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ਦੇ ਸਿਆਸੀ ਕਿਲ੍ਹੇ ਨੂੰ ਤੋੜਾਂਗੇ। ਇਹ ਸ਼ਬਦ ਅੱਜ ਇੱਥੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਬੁਢਲਾਡਾ ਹਲਕੇ ਦੇ ਦੌਰੇ ਦੌਰਾਨ ਵਰਕਰ ਮੀਟਿੰਗ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਬਠਿੰਡਾ ਹਲਕੇ ਦੇ ਆਮ ਵਰਕਰ ਅਕਾਲੀ ਦਲ ਦੀ ਹਾਈਕਮਾਂਡ ਤੱਕ ਆਪਣੀ ਗੱਲ ਤੱਕ ਨਹੀਂ ਪਹੁੰਚਾ ਸਕਦਾ, ਅਕਾਲੀ ਦਲ ਵੱਲੋਂ ਸਿਰਫ ਆਪਣੇ ਨਿੱਜੀ ਸਹਾਇਕਾਂ ਦੇ ਸਹਾਰੇ ਮਾਨਸਾ ਜਿਲ੍ਹੇ ਨੂੰ ਚਲਾਇਆ ਜਾ ਰਿਹਾ ਹੈ। ਪ੍ਰੰਤੂ ਇੱਧਰ ਉਹ ਵਰਕਰਾਂ ਨਾਲ ਨਿੱਜੀ ਤੌਰ ਤੇ ਜੁੜ ਕੇ ਕਾਂਗਰਸ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਿਰਫ ਚੁਟਕਲੇ ਅਤੇ ਫੌਕੀਆਂ ਗਾਰੰਟੀਆਂ ਰਾਹੀਂ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰਿਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਹੁਣ ਆਮ ਨਹੀਂ, ਖਾਸ ਬਣ ਗਏ ਹਨ। ਜਿਨ੍ਹਾਂ ਤੋਂ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਜੀਤਮਹਿੰਦਰ ਸਿੰਘ ਸਿੱਧੂ ਕਾਂਗਰਸ ਦੇ ਪੁਰਾਣੇ ਅਤੇ ਨਿਰਧੜਕ ਆਵਾਜ ਬੁਲੰਦ ਕਰਨ ਵਾਲੇ ਆਗੂ ਹਨ, ਜਿਨ੍ਹਾਂ ਦੇ ਜਿੱਤਣ ਨਾਲ ਬਠਿੰਡਾ ਹਲਕੇ ਦਾ ਚਹੁਤਰਫਾ ਵਿਕਾਸ ਹੋਵੇਗਾ। ਇਸ ਮੌਕੇ ਹਲਕਾ ਕੁਆਰਡੀਨੇਟਰ ਪਵਨ ਮਾਨੀ, ਕੁਲਵੰਤ ਰਾਏ ਸਿੰਗਲਾ, ਮੇਹਰ ਸਿੰਘ ਖੰਨਾ, ਜੀਤ ਸਿੰਘ ਬੱਖਸ਼ੀਵਾਲਾ, ਗੋਪਾਲ ਸ਼ਰਮਾਂ, ਨਵੀਨ ਕਾਲਾ ਬੋਹਾ, ਤਰਜੀਤ ਸਿੰਘ ਚਹਿਲ, ਖੇਮ ਸਿੰਘ ਜਟਾਣਾ, ਸਰਪੰਚ ਜਗਦੇਵ ਸਿੰਘ ਘੋਗਾ, ਕਰਨਲ ਰਸਨੀਲ ਚਹਿਲ, ਸਰਬਜੀਤ ਸਿੰਘ ਮੀਆਂ, ਹਰਵਿੰਦਰਦੀਪ ਸਿੰਘ ਸਵੀਟੀ, ਕੇ ਸੀ ਬਾਵਾ, ਗੁਰਵਿੰਦਰ ਸਿੰਘ ਬੀਰੋਕੇ, ਮੱਖਣ ਸਿੰਘ ਭੱਠਲ, ਸੁਖਚੈਨ ਸਿੰਘ ਬੋੜਾਵਾਲ, ਤੀਰਥ ਸਿੰਘ ਸਵੀਟੀ, ਲਛਮਣ ਸਿੰਘ ਗੂੰਢੂ ਕਲਾਂ, ਦਰਸ਼ਨ ਸਿੰਘ ਗੁਰਨੇ, ਜੋਨੀ ਚਾਹਤ ਗਾਰਮੈਂਟਸ, ਵਿੱਕੀ ਬੋੜਾਵਾਲੀਆਂ, ਭੋਲਾ ਸਿੰਘ ਕੁਲਾਣਾ, ਲਖਵਿੰਦਰ ਸਿੰਘ ਲੱਖੀ ਬੱਛੋਆਣਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ।