
ਮੋਗਾ 23,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਮੋਗਾ ਦੀ ਸਦਰ ਪੁਲਿਸ ਨੇ ਪਿਉ-ਪੁੱਤ ਨੂੰ 4 ਕੁਇੰਟਲ 60 ਕਿਲੋ ਚੁਰਾ ਪੋਸਤਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।ਜ਼ਿਕਰਯੋਗ ਗੱਲ ਇਹ ਹੈ ਕਿ ਮੁਲਜ਼ਮ ਪੁੱਤਰ ਕਾਂਗਰਸ ਦਾ ਯੂਥ ਲੀਡਰ ਹੈ।ਫਿਲਹਾਲ ਅਦਾਲਤ ਨੇ ਦੋਨਾਂ ਪਿਉ-ਪੁੱਤ ਨੂੰ 1 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਪੁਲਿਸ ਨੂੰ ਮੋਗਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਪਿਉ-ਪੁੱਤ ਤੇ ਛਾਪਾ ਮਾਰ ਕੇ 20-20 ਕਿਲੋਂ ਦੇ 23 ਲਿਫਾਫੇ ਚੋਰਾ ਪੋਸਤਾ ਬਰਾਮਦ ਕਰ ਲਏ।ਇਸ ਦੇ ਨਾਲ ਦੋਨਾਂ ਮੁਲਜ਼ਮਾਂ ਨੂੰ

ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਗਿਆ।

