
ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ): ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਸਾਰੇ ਇਕੱਠੇ ਹਨ। ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵਿਅਕਤੀ ਦੀ ਸੀਨੀਅਰਤਾ, ਉਸ ਦਾ ਕੰਮ ਤੇ ਪੀੜੀ ਦਰ ਪੀੜੀ ਦੇਣ ਨੂੰ ਦੇਖਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਵਿਅਕਤੀ ਨੂੰ ਵੀ ਮੌਕਾ ਮਿਲੇਗਾ, ਪਰ ਜੇਕਰ ਵੇਖਿਆ ਜਾਏ ਤਾ ਨਵਾਂ ਲੜਕਾ ਪਹਿਲਾਂ ਕਲੈਰੀਕਲ ਪੋਸਟ ‘ਤੇ ਆਏਗਾ ਫਿਰ ਹੌਲੀ-ਹੌਲੀ ਉਸ ਨੂੰ ਸੈਕਟਰੀ ਬਣਾਇਆ ਜਾਏਗਾ। ਸਿੱਧਾ ਉਸ ਨੂੰ ਸੈਕਟਰੀ ਦੀ ਪੋਸਟ ਥੋੜ੍ਹੀ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ‘ਤੇ ਫੈਸਲਾ ਸੋਨੀਆ ਗਾਂਧੀ ਨੇ ਕਰਨਾ ਹੈ ਪਰ ਜੇ ਕੋਈ ਬੋਲੇ ਕਿ ਮੈਂ ਕਿਸੇ ਹੇਠਾਂ ਕੰਮ ਨਹੀਂ ਕਰਨਾ, ਪਾਰਟੀ ਅੰਦਰ ਰਹਿ ਕੇ ਕੋਈ ਕਿਸੇ ਤੇ ਬਿਆਨਬਾਜ਼ੀ ਕਰੇ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
