
ਮਾਨਸਾ, 19 ਅਪ੍ਰੈਲ:(ਸਾਰਾ ਯਹਾਂ/ਮੁੱਖ ਸੰਪਾਦਕ)ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਵਲੋਂ ਹਲਕੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਮਾਨਸਾ ਦੇ ਸਾਬਕਾ ਮੰਤਰੀ ਸਵਰਗੀ ਸ਼ੇਰ ਸਿੰਘ ਗਾਗੋਵਾਲ ਦੇ ਘਰ ਉਹਨਾਂ ਦੇ ਪੋਤਰੇ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵਲੋਂ ਜੀਤ ਮਹਿੰਦਰ ਸਿੱਧੂ ਦੇ ਸਵਾਗਤ ਵਿੱਚ ਰੱਖੀ ਮੀਟਿੰਗ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਅਰਸ਼ਦੀਪ ਸਿੰਘ ਮਾਇਕਲ ਗਾਗੋਵਾਲ ਨੇ ਕਿਹਾ ਕਿ ਸਾਡਾ ਪਰਿਵਾਰ ਮੁੱਢ ਤੋਂ ਹੀ ਕਾਂਗਰਸੀ ਪਰਿਵਾਰ ਹੈ ਅਤੇ ਪਾਰਟੀ ਵੱਲੋਂ ਲੋਕਸਭਾ ਹਲਕਾ ਬਠਿੰਡਾ ਤੋਂ ਨਾਮਜ਼ਦ ਸਰਦਾਰ ਜੀਤ ਮਹਿੰਦਰ ਸਿੱਧੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕਸਭਾ ਵਿਚ ਭੇਜਾਂਗੇ।ਇਸ ਉਪਰੰਤ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਰਿਹਾਇਸ਼ ਤੇ ਲੋਕਾਂ ਦੇ ਭਾਰੀ ਇਕੱਠ ਨੇ ਲੋਕਾਂ ਵਿੱਚ ਕਾਂਗਰਸ ਪਾਰਟੀ ਲਈ ਪਿਆਰ ਸਬੂਤ ਦਿੱਤਾ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਲੋਕ ਪਿਛਲੀਆਂ ਸਰਕਾਰਾਂ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਹਨ ਉਹ ਕਾਂਗਰਸ ਵਲੋਂ ਕੀਤੇ ਵਿਕਾਸ ਤੇ ਮੋਹਰ ਲਗਾਉਣਗੇ।ਇਸ ਮੌਕੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਸਭਾ ਹਲਕਾ ਬਠਿੰਡਾ ਦਾ ਸਰਵਪੱਖੀ ਵਿਕਾਸ ਕਰਨ ਲਈ ਯਤਨਸ਼ੀਲ ਰਹਿਣਗੇ ਉਨ੍ਹਾਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਕਾਮਯਾਬ ਕਰਨ ਲਈ ਬੇਨਤੀ ਕੀਤੀ ਉਨ੍ਹਾਂ ਇਸ ਫੇਰੀ ਸਮੇਂ ਸ਼ਹਿਰ ਦੇ ਧਾਰਮਿਕ ਸਮਾਗਮਾਂ ਚ ਵੀ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਹਰੇਕ ਵੋਟਰ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
