ਬੁਢਲਾਡਾ 25 ਜੂਨ (ਸਾਰਾ ਯਹਾਂ/ਅਮਨ ਮੇਹਤਾ) ਵਾਤਾਵਰਨ ਦੀ ਸਵੱਛਤਾ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵਿੱਢੀ ਰੁੱਕ ਲਗਾਓ ਮੁਹਿੰਮ ਤਹਿਤ ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਥਾਈਂ ਪੌਦੇ ਲਗਾਏ ਗਏ।ਸ਼ਹਿਰ ਦੀ ਚੌੜੀ ਗਲੀ ਵਿਖੇ ਪੌਦਾ ਲਗਾਉਣ ਉਪਰੰਤ ਜਾਣਕਾਰੀ ਦਿੰਦਿਆ ਹਰਬੰਸ ਸਿੰਘ ਖਿੱਪਲ, ਨਗਰ ਕੌਸਲ ਦੇ ਮੀਤ ਪ੍ਰਧਾਂਨ ਹਰਵਿੰਦਰ ਸਿੰਘ ਸਵੀਟੀ, ਨੇ ਕਿਹਾ ਕਿ ਅਯੋਕੇ ਸਮੇ ਆਕਸੀਜਨ ਦੀ ਘਾਟ ਕਾਰਨ ਦੇਸ਼ ਅੰਦਰ ਬਣੀ ਦੁਰਦਸ਼ਾ ਲਈ ਕਿਤੇ ਨਾ ਕਿਤੇ ਅਸੀਂ ਖੁਦ ਵੀ ਜਿੰਮੇਵਾਰ ਹਾਂ ਕਿਉਂ ਕਿ ਦਰਖਤਾਂ ਦੀ ਅੰਨੇਵਾਹ ਕਟਾਈ ਕਾਰਨ ਅਜਿਹੀ ਸਥਿਤੀ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਚੁਗਿਰਦੇ ਨੂੰ ਹਰਿਆ ਭਰਿਆ ਬਣਾਉਣ ਦੇ ਨਾਲ ਹੀ ਪ੍ਰਦੂਸ਼ਤ ਹੋ ਰਹੇ ਵਾਤਾਰਨ ਨੂੰ ਸ਼ੁੱਧ ਕਰਨ ਚ ਵੀ ਆਪਣਾ ਯੋਗਦਾਨ ਪਾਈਏ। ਉਂਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਘਟੋ-ਘੱਟ ਇੱਕ ਰੁਖ ਲਗਾਉਣਾਂ ਚਾਹੀਦਾ ਹੈ।ਉਕਤ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਾਰੀ ਸੀਜਨ ਦੌਰਾਨ ਬਲਾਕ ਬੁਢਲਾਡਾ ਅੰਦਰ ਵਣ ਵਿਭਾਗ ਵੱਲੋਂ ਲਗਾਏ ਜਾਣ ਵਾਲੇ 1 ਲੱਖ ਤੋਂ ਵੱਧ ਪੌਦਿਆ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ।ਇਸ ਮੌਕੇ ਰਘੂ ਨਾਥ ਸਿੰਗਲਾ, ਲਵਲੀ ਬੋੜਾਵਾਲੀਆ,ਜੱਸੀ ਸੈਣੀ, ਹੇਮ ਰਾਜ, , ਰਾਮ ਗੋਪਾਲ, ਵਨੀਤ ਕੁਮਾਰ ਆਦਿ ਮੌਜੂਦ ਸਨ ।